ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਦੇ ਸਾਲ 2020-2021 ਦੇ ਸਲਾਨਾ ਨਤੀਜੇ ਚੋਂ ਤੀਸਰੇ ਫੇਸ ਵਿੱਚ ਛੇਵੀਂ ਤੋਂ ਨੌਵੀਂ ਤੇ ਗਿਆਰਵੀਂ ਕਲਾਸ ਦੇ ਨਤੀਜੇ ਘੋਸ਼ਿਤ ਕੀਤੇ ਗਏ। ਜਿਸ ਵਿੱਚ ਵਿਦਿਆਂਰਥੀਆਂ ਨੇ ਸਲਾਨਾ ਪੇਪਰ ਸਕੂਲ ਵਿੱਚ ਆ ਕੇ ਹੀ ਦਿੱਤੇ ਸਨ। ਕੋਵਿਡ-19 ਦੀ ਮਹਾਂਮਾਰੀ ਕਰਕੇ ਸਕੂਲ ਵੱਲੋਂ ਰਿਜ਼ਲਟ ਵੀ ਅਲੱਗ-ਅਲੱਗ ਫੇਸ ਵਿੱਚ ਘੋਸ਼ਿਤ ਕਰਨ ਦਾ ਕਾਰਨ ਸੀ ਕਿ ਮਾਪਿਆਂ ਦਾ ਇਕੱਠ ਨਾ ਹੋ ਸਕੇ। ਰਿਜ਼ਲਟ ਲਈ ਕਿਸੇ ਵੀ ਵਿਦਿਆਰਥੀ ਨੂੰ ਸਕੂਲ ਨਹੀਂ ਬੁਲਾਇਆ ਗਿਆ। ਕੇਵਲ ਮਾਪਿਆਂ ਨੂੰ ਹੀ ਬੁਲਾ ਕੇ ਰਿਜ਼ਲਟ ਦਿੱਤੇ ਗਏ ਤੇ ਮਾਪੇ ਅਧਿਆਪਕ ਮਿਲਣੀ ਦੌਰਾਨ ਮਾਪਿਆਂ ਦੇ ਵੀ ਵਿਚਾਰ ਸੁਣੇ ਗਏ ਤੇ ਉਹਨਾਂ ਨੂੰ ਵਿਦਿਆਂਰਥੀ ਦੀ ਪੂਰੀ ਰਿਪੋਰਟ ਸਾਂਝੀ ਕੀਤੀ ਗਈ। ਇਸ ਦੌਰਾਨ ਮਾਪਿਆਂ ਵੱਲੋਂ ਇਹ ਵੀ ਮੰਗ ਕੀਤੀ ਗਈ ਕਿ ਸਕੂਲ ਜਲਦੀ ਹੀ ਖੋਲੇ ਜਾਣ ਤਾਂ ਜੋ ਵਿਦਿਆਰਥੀਆਂ ਦੀ ਅੱਗੇ ਦੀ ਪੜਾਈ ਖਰਾਬ ਨਾ ਹੋਵੇ। ਐਲਾਨੇ ਗਏ ਨਤੀਜਿਆਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀ ਅਲੱਗ-ਅਲੱਗ ਸੈਕਸ਼ਨਾਂ ਚੋਂ ਇਸ ਪ੍ਰਕਾਰ ਹਨ: ਗਿਆਰਵੀਂ ਕਲਾਸ ‘ਚ ਕਾਮਰਸ ਗਰੁੱਪ ਚੋਂ ਜਸਕੀਰਸਤ ਸਿੰਘ ਅਤੇ ਜਸਲੀਨ ਗਿੱਲ,ਪਹਿਲੇ ਦਰਜੇ ‘ਤੇ ਦੀਪਕ ਅਤੇ ਵੰਸ਼ ਗੋਇਲ ਦੂਜੇ ਦਰਜੇ ‘ਤੇ ਰਿਜ਼ਕ ਚਾਰਿਆ ਅਤੇ ਰੀਆ ਤੀਜੇ ਦਰਜੇ ਨੰਬਰ ਤੇ ਰਹੇ।ਇਸੇ ਤਰਾਂ੍ਹ ਸਾਇੰਸ ਗਰੁੱਪ ‘ਚੋਂ ਪ੍ਰੀਤਇੰਦਰ ਸਿੰਘ, ਮਨਨ ਚੋਪੜਾ ਪਹਿਲੇ ਦਰਜੇ ‘ਤੇ ਸੁਖਪ੍ਰੀਤ ਕੌਰ ਅਤੇ ਨਵਨੀਤ ਕੌਰ ਦੂਜੇ ਦਰਜੇ ‘ਤੇ ਅਤੇ ਅਰਮਾਨਪ੍ਰੀਤ ਕੌਰ ਅਤੇ ਲਿਪਿਕਾ ਬਾਂਸਲ ਤੀਸਰੇ ਦਰਜੇ ਤੇ ਰਹੇ। ਆਰਟਸ ਗਰੁੱਪ ਚੋਂ ਦਲਜੀਤ ਕੌਰ, ਮਨਰਾਜ ਸਿੰਘ, ਸੁਖਰਾਜ ਸਿੰਘ ਕ੍ਰਮਵਾਰ ਪਹਿਲੀ, ਦੂਸਰੀ ਤੇ ਤੀਸਰੀ ਪੂਜੀਸ਼ਨ ਤੇ ਰਹੇ। ਨੌਵੀਂ ਜਮਾਤ ‘ਚੋਂ ਵਰਧਾਨ ਅਭੀ, ਗੁਰਨੂਰਪ੍ਰੀਤ ਕੌਰ, ਪਰਾਂਜਲ ਅਤੇ ਹਰਮਨਪ੍ਰੀਤ ਕੌਰ ਨੇ ਪਹਿਲਾ ਸਥਾਨ ਜਦ ਕਿ ਗਰੁਨੀਤ ਕੌਰ, ਆਰੀਅਨ ਸਿੰਗਲਾ, ਕਰਨਦੀਪ ਸਿੰਘ ਅਤੇ ਗੁਰਸਿਮਰਨ ਕੌਰ ਨੇ ਦੂਸਰਾ ਅਤੇ ਨਵਨੀਤ ਕੌਰ ਮੁਸਕਾਨਪ੍ਰੀਤ ਕੌਰ, ਖੁਸ਼ਪ੍ਰੀਤ ਕੌਰ ਅਤੇ ਪ੍ਰਭਦੀਪ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ। ਅੱਠਵੀਂ ਜਮਾਤ ਵਿੱਚੋਂ ਹਰਮਨਪ੍ਰੀਤ ਕੌਰ, ਪਰਨੀਤ ਕੌਰ, ਜਾਸਮੀਨ ਕੌਰ, ਸਿਮਰਨ ਘਟੋਰੇ ਨੇ ਪਹਿਲਾ ਸਥਾਨ ਤੇ ਸੋਨਲਪ੍ਰੀਤ ਕੌਰ, ਮਨਜੋਤ ਕੌਰ, ਰਾਜਦੀਪ ਕੌਰ ਅਤੇ ਸਨਮੀਤ ਕੌਰ ਨੇ ਦੂਸਰਾ ਸਥਾਨ ਅਤੇ ਤੇਜਪਾਲ ਸਿੰਘ, ਕਿਰਨਦੀਪ ਕੌਰ, ਬਲਬੀਰ ਕੌਰ ਅਤੇ ਅਰਸ਼ਦੀਪ ਕੌਰ ਸਿੱਧੂ ਤੀਸਰਾ ਸਥਾਨ ਹਾਸਲ ਕੀਤਾ। ਸੱਤਵੀਂ ਜਮਾਤ ‘ਚੋਂ ਸੁਖਪ੍ਰੀਤ ਸ਼ਰਮਾ, ਮੰਨਤ ਸਿੱਧੂ, ਸਿਮਰਨਜੀਤ ਕੌਰ, ਅਮਨਦੀਪ ਕੌਰ ਅਤੇ ਯੁਵਰਾਜ ਸਿੰਘ ਨੇ ਪਹਿਲਾ ਸਥਾਨ, ਸੁਖਮਨਪ੍ਰੀਤ ਸਿੰਘ, ਗੁਨਿੱਧ ਸਿੰਘ, ਹਰਮੀਨ ਕੌਰ ਅਤੇ ਗੁਰਬਾਜ਼ ਸਿੰਘ ਅਤੇ ਅਮਾਨਤਦੀਪ ਕੌਰ ਨੇ ਦੂਸਰਾ ਸਥਾਨ ਅਤੇ ਹਰਮਨਜੋਤ ਕੌਰ, ਪਰਵੀਨ ਕੌਰ, ਜਸ਼ਨਦੀਪ ਕੌਰ ,ਸੁਖਪ੍ਰੀਤ ਕੌਰ ਅਤੇ ਪ੍ਰਿਆਂਸ਼ੀ ਨੇ ਤੀਸਰਾ ਸਥਾਨ ਹਾਸਲ ਕੀਤਾ।ਛੇਵੀਂ ਜਮਾਤ ਵਿੱਚੋਂ ਪੁਰਨੀਤ ਕੌਰ ਪਾਸੀ, ਸਿਮਰਨ ਕੌਰ, ਰਿਆਂਸੀ, ਮਨਮੀਤ ਕੌਰ ਅਤੇ ਮਨਰੀਤ ਕੌਰ ਨੇ ਪਹਿਲਾ ਸਥਾਨ, ਗੁਰਲੀਨ ਕੌਰ ਅਤੇ ਤਰਨਪ੍ਰੀਤ ਕੌਰ, ਰਮਨਪ੍ਰੀਤ ਕੌਰ, ਹਰਮਨਜੋਤ ਕੌਰ, ਜਸ਼ਨਦੀਪ ਕੌਰ ਅਤੇ ਪਰਨੀਤ ਕੌਰ ਨੇ ਦੂਜਾ ਸਥਾਨ ਅਤੇ ਜੈਸਮੀਨ ਕੌਰ, ਗਰੈਸ਼ੀ ਭਾਰਦਵਾਜ, ਹਰਸਿਮਰਨ ਕੌਰ, ਜਸਲੀਨ ਕੌਰ ਅਤੇ ਗੁਰਨੂਰ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ, ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਵੱਲੋਂ ਸਾਂਝੇ ਤੌਰ ਤੇ ਵਿਦਿਆਰਥੀਆਂ ਨੂੰ ਅੱਗਲੀ ਕਲਾਸ ਵਿੱਚ ਪ੍ਰਮੋਟ ਹੋਣ ਤੇ ਵਧਾਈ ਦਿੱਤੀ। ਇਹਨਾਂ ਸਾਰੇ ਵਿਦਿਆਂਰਥੀਆਂ ਨੂੰ ਟ੍ਰਾਫੀਆਂ ਤੇ ਸਰਟੀਫੀਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ।