ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਖੇ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ ਵਿਸ਼ੇਸ਼ ਸਮਾਗਮ ਦੋਰਾਨ ਸਕੂਲ ਦੇ ਬੈਗਪਾਈਪਰ ਬੈਂਡ ਦੇ ਵਿਦਿਆਰਥੀਆਂ ਅਤੇ ਐੱਨ.ਸੀ.ਸੀ. ਦੇ ਵਿਦਿਆਰਥੀਆਂ ਨੂੰ ਸਰਟੀਫੀਕੇਟ ਦੇ ਕੇ ਸਨਮਾਨਿਤ ਕੀਤ ਗਿਆ। ਇਸ ਮੌਕੇ ਚੇਅਰਮੈਨ ਸ਼੍ਰੀ ਸੰਜੀਵ ਸੈਣੀ ਜੀ ਨੇ ਦੱਸਿਆ ਕਿ ਸਾਡਾ ਬੈਗਪਾਈਪਰ ਬੈਂਡ ਸਿਰਫ ਸਕੂਲ ਦੀ ਹੀ ਨਹੀਂ ਬਲਕਿ ਪੂਰੇ ਮੋਗੇ ਜ਼ਿਲੇ ਦੀ ਸਾਡੀ ਸ਼ਾਨ ਹੈ। ਮੋਗਾ ਵਿੱਚ ਹੋਣ ਵਾਲੇ ਕਿਸੇ ਵੀ ਜ਼ਿਲਾ ਪੱਧਰੀ ਜਾਂ ਰਾਜ ਪੱਧਰੀ ਸਮਾਗਮ ਵਿੱਚ ਬੀ.ਬੀ.ਐੱਸ ਬੈਗਪਾਈਪਰ ਬੈਂਡ ਦੀ ਮੌਜੂਦਗੀ ਸਮਾਗਮ ਨੂੰ ਚਾਰ ਚੰਨ੍ਹ ਲਗਾ ਦਿੰਦੀ ਹੈ। ਉਹਨਾਂ ਅੱਗੇ ਦੱਸਿਆ ਕਿ ਸਾਡਾ ਬੈਗਪਾਈਪਰ ਬੈਂਡ ਹੁਣ ਤੱਕ ਅਨੇਕਾਂ ਹੀ ਵੱਡੀਆਂ ਹਸਤੀਆਂ ਦਾ ਮੋਗਾ ਪੁੱਜਣ ਤੇ ਸੁਆਗਤ ਕਰ ਚੁੱਕਾ ਹੈ। ਹਰ ਸਾਲ 15 ਅਗਸਤ ਤੇ 26 ਜਨਵਰੀ ਦੇ ਜ਼ਿਲਾ ਪੱਧਰੀ ਸਮਾਗਮਾਂ ਦੋਰਾਨ ਵੀ ਸਕੂਲ ਦਾ ਬੈਂਂਡ ਮਾਰਚ ਪਾਸਟ ਦੀ ਸ਼ਾਨ ਨੂੰ ਵਧਾਉਂਦਾ ਹੈ। ਉਹਨਾਂ ਬੈਂਡ ਵਾਲੇ ਵਿਦਿਆਰਥੀਆਂ ਨੂੰ ਸ਼ਾਬਾਸ਼ੀ ਦਿੰਦਿਆ ਕਿਹਾ ਕਿ ਅੱਜ ਇਹਨਾਂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦਿਆਂ ਮੈਂ ਖੂਦ ਮਾਨ ਮਹਿਸੂਸ ਕਰ ਰਿਹਾ ਹਾਂ। ਸਨਮਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਨਾਮ ਅਮਨਪ੍ਰੀਤ ਸਿੰਘ, ਨਵਦੀਪ ਕੌਰ, ਹੁਨਰਦੀਪ ਕੌਰ ਗਿੱਲ, ਗੁਨਲੀਨ ਕੌਰ ਗਿੱਲ, ਹਰਨੂਰ ਸਿੰਘ, ਅਨਮੋਲਜੋਤ ਸਿੰਘ ਗਿੱਲ, ਅਰਸ਼ਦੀਪ ਸਿੰਘ, ਹਰਮਨਦੀਪ ਸਿੰਘ ਗਿੱਲ, ਅਮਨਦੀਪ ਸਿੰਘ ਜੌਹਲ, ਰਾਜਦੀਪ ਸਿੰਘ ਸੰਘਾ, ਨਵਜੋਤ ਸਿੰਘ, ਅਮਨਪ੍ਰੀਤ ਕੌਰ, ਅਰਸ਼ਪ੍ਰੀਤ ਕੌਰ, ਨਵਰੀਤ ਕੌਰ, ਸਿਮਰਨਪ੍ਰੀਤ ਕੌਰ, ਹੈਰੀ ਹਰਸ਼ਦੀਪ ਸਿੰਘ, ਪਵਨਰੀਰ ਸਿੰਘ ਜੌਹਲ, ਯੁਵਰਾਜ ਸਿੰਘ ਤੂਰ, ਸੁੱਖਮਨ ਸਿੰਘ ਰਾਏ ਅਤੇ ਨਵਦੀਪ ਸਿੰਘ ਹਨ। ਇਸ ਦੇ ਨਾਲ ਹੀ ਸਕੂਲ ਦੀਆਂ ਐੱਨ.ਸੀ.ਸੀ. ਦੀਆਂ ਵਿਦਿਆਰਥਨਾ ਨੂੰ ਵੀ ਸਰਟੀਫੀਕੇਟ ਦੇ ਕੇ ਸਨਮਾਨਿਤ ਕੀਤਾ ਜਿੰਨ੍ਹਾਂ ਵਿੱਚ ਵੰਸ਼ੀਕਾ ਸ਼ਰਮਾ, ਵਿਸ਼ਵਜੀਤ ਕੌਰ ਸਿੱਧੂ, ਜਸਪ੍ਰੀਤ ਕੌਰ ਢਿੱਲੋਂ, ਕਮਲਜੋਤ ਕੌਰ, ਹੁਨਰਦੀਪ ਕੌਰ, ਨਵਰੀਤ ਕੌਰ, ਡਿੰਪਲ, ਸਵੀਤਾ, ਨਵਦੀਪ ਕੌਰ, ਰਾਜਵਿੰਦਰ ਕੌਰ, ਸਿਮਰਨਪ੍ਰੀਤ ਕੌਰ, ਖੁੱਸ਼ਪ੍ਰੀਤ ਕੌਰ, ਮੁਸਕਾਨਪ੍ਰੀਤ ਕੌਰ ਅਤੇ ਨੇਹਾ ਸ਼ਰਮਾ ਸ਼ਾਮਿਲ ਹਨ। ਇਹਨਾਂ ਵਿਦਿਆਰਥਨਾਂ ਦੀ ਹੋਸਲਾ ਅਫਜ਼ਾਈ ਕਰਦਿਆਂ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਜੀ ਨੇ ਦੱਸਿਆ ਕਿ ਅੱਜ ਦੀ ਲੜਕੀ ਕਿਸੇ ਵੀ ਤਰ੍ਹਾਂ ਨਾਲ ਲੜਕਿਆਂ ਤੋਂ ਪਿੱਛੇ ਨਹੀਂ ਹੈ। ਉਹ ਹਰ ਇੱਕ ਖੇਤਰ ਵਿੱਚ ਆਪਣੀ ਮਿਹਨਤ ਅਤੇ ਲਗਨ ਨਾਲ ਸਫਲਤਾ ਪ੍ਰਾਪਤ ਕਰਨ ਦੇ ਲਾਇਕ ਹੈ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਵੀ ਮੌਜੂਦ ਸਨ।