ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਸਲਾਨਾ ਪ੍ਰਿੱਖਿਆਵਾਂ ਸ਼ੁਰੂ ਹੋ ਗਈਆਂ ਹਨ। ਕੋਵਿਡ -19 ਕੋਰੋਨਾ ਮਹਾਂਮਾਰੀ ਦੇ ਚਲਦੇ ਜਿੱਥੇ ਸਕੂਲ ਕਾਫੀ ਲੰਬੇ ਸਮੇਂ ਤੋਂ ਵਿਦਿਆਰਥੀਆਂ ਲਈ ਬੰਦ ਰਹੇ ਸਨ ਤੇ ਸਾਰੀ ਪੜਾਈ ਆਨਲਾਇਨ ਚਲਦੀ ਰਹੀ । ਕੋਰੋਨਾਂ ਮਹਾਂਮਾਰੀ ਦੇ ਕਰਕੇ ਪ੍ਰਿੱਖਿਆਵਾਂ ਵੀ ਆਨਲਾਇਨ ਚਲਦੀਆਂ ਰਹੀਆਂ ਸਨ। ਪਰ ਹੁਣ ਫਰਵਰੀ ਦੇ ਮਹੀਨੇ ਤੋਂ ਸਰਕਾਰ ਵੱਲੋਂ ਜੋ ਪੂਰਨ ਤੌਰ ਤੇ ਸਕੂਲ ਖੋਲਣ ਦਾ ਐਲਾਨ ਕੀਤਾ ਗਿਆ ਸੀ ਤਾਂ ਹੌਲੀ-ਹੌਲੀ ਵਿਦਿਆਰਥੀ ਸਕੂਲ ਵਿੱਚ ਆਉਣੇ ਸ਼ੁਰੂ ਹੋ ਗਏ ਤੇ ਪੜਾਈ ਵੀ ਆਮ ਦਿਨਾਂ ਵਾਂਗ ਚਲਣੀ ਸ਼ੁਰੂ ਹੋ ਗਈ। ਜਿੱਸ ਨੂੰ ਦੇਖਦੇ ਹੋਏ ਸਕੂਲ ਪ੍ਰਬੰਧਕਾਂ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਵਿਦਿਆਰਥੀਆਂ ਦੇ ਸਲਾਨਾ ਪੇਪਰ ਆਫਲਾਇਨ ਹੀ ਲਏ ਜਾਣ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਸਕੂਲਾਂ ਲਈ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਨੂੰ ਮੱਦੇਨਜ਼ਰ ਰੱੱਖਦੇ ਹੋਏ ਵਿਦਿਆਰਥੀਆਂ ਦੀ ਸੁਰੱਖਿਆ ਲਈ ਸਕੂਲ ਵਿੱਚ ਪੁੱਖਤਾ ਪ੍ਰਬੰਧ ਕੀਤੇ ਗਏ। ਸਕੂਲ ਵਿੱਚ ਥਾਂ-ਥਾਂ ਤੇ ਆਟੋਮੈਟਿਕ ਹੈਂਡ ਸੈਨੀਟਾਇਜ਼ਰ ਦੀਆਂ ਮਸ਼ੀਨਾਂ ਲਗਾਈਆਂ ਗਈਆਂ ਤਾਂ ਜੋ ਵਿਦਿਆਰਥੀ ਆਪਣੀ ਕਲਾਸ ਵਿੱਚ ਜਾਣ ਤੋਂ ਪਹਿਲਾਂ ਆਪਣੇ ਹੱਥ ਸੈਨੀਟਾਇਜ਼ ਕਰ ਸਕਣ। ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਿੰਸੀਪਲ ਡਾ. ਹਮੀਲੀਆਂ ਰਾਣੀ ਨੇ ਦੱਸਿਆ ਕਿ ਇਸ ਵਾਰ ਦੇ ਸਲਾਨਾ ਪ੍ਰਿੱਖਿਅਵਾਂ ਲਈ ਵਿਦਿਆਰਥੀਆਂ ਵਿੱਚ ਸੋਸ਼ਲ ਡਿਸਟੈਂਸਿੰਗ ਦਾ ਪੂਰਾ ਖਿਆਲ ਰੱਖਿਆ ਗਿਆ। ਹਰ ਵਿਦਿਆਰਥੀ ਤੇ ਸਕਲ਼ ਸਟਾਫ ਮੈਂਬਰ ਨੂੰ ਮਾਸਕ ਪਾਉਣਾ ਲਾਜ਼ਮੀ ਕੀਤਾ ਗਿਆ ਹੈ। ਸਕੂਲ ਵਿੱਚ ਸਮੇਂ ਸਮੇਂ ਤੇ ਸਾਰੀਆਂ ਕਲਾਸਾਂ ਨੂੰ ਵੀ ਸੈਨੀਟਾਇਜ਼ ਕੀਤਾ ਜਾਂਦਾ ਹੈ। ਉਹਨਾਂ ਨੇ ਸਾਰੇ ਵਿਦਿਆਰਥੀਆਂ ਨੂੰ ਪ੍ਰਿੱਖਿਆ ਵਿਚ ਚੰਗੇ ਨੰਬਰ ਹਾਸਲ ਕਰਨ ਲਈ ਸ਼ੁਭ ਕਾਮਨਾਵਾਂ ਦਿੱਤੀਆਂ।