ਮੋਗਾ ਸਹੋਦਯਾ ਅੰਡਰ ਸਕੂਲਾਂ ਦੇ ਪ੍ਰਿੰਸੀਪਲਾਂ ਦੀ ਹੋਈ ਅਹਿਮ ਬੈਠਕ

ਨੈਸ਼ਨਲ ਐਜੁਕੇਸ਼ਨ ਪਾਲਿਸੀ ਲਾਗੂ ਕਰਨ ਬਾਰੇ ਕੀਤੀ ਗਈ ਚਰਚਾ – ਡਾ. ਹਮੀਲੀਆ ਰਾਣੀ

ਰਾਸ਼ਟਰੀ ਸਿੱਖਿਆ ਨੀਤੀ (ਐਨ.ਈ.ਪੀ.) ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੇ ਉਦੇਸ਼ ਨਾਲ ਇੱਕ ਸਰਗਰਮ ਕਦਮ ਵਜੋਂ, ਮੋਗਾ ਸ਼ਹਿਰ ਦੇ ਵੱਖ-ਵੱਖ ਵਿਦਿਅਕ ਅਦਾਰਿਆਂ ਦੇ ਸਕੂਲ ਪ੍ਰਿੰਸੀਪਲਾਂ ਦੀ ਹਾਲ ਹੀ ਵਿੱਚ ਮੋਗਾ ਸਹੋਦਯਾ ਅੰਡਰ ਵਿਸ਼ੇਸ਼ ਬੈਠਕ ਦਾ ਆਯੋਜਨ ਬਲੂਮਿੰਗ ਬਡਜ਼ ਸਕੂਲ ਵਿੱਚ ਕੀਤਾ ਗਿਆ। ਇਸ ਵਿਸ਼ੇਸ਼ ਬੈਠਕ ਦੋਰਾਨ ਮੁੱਖ ਤੌਰ ਤੇ ਬੀ.ਬੀ.ਐੱਸ. ਗਰੁੱਪ ਮੋਗਾ ਦੇ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਤੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘ ਰਿੰਪੀ ਜੀ ਨੇ ਸ਼ਿਰਕਤ ਕੀਤੀ। ਇਸ ਬੈਠਕ ਵਿੱਚ ਮੋਗਾ ਜ਼ਿਲੇ ਦੇ ਸਮੂਹ ਪ੍ਰਿੰਸੀਪਲਾਂ ਨੇ ਸ਼ਿਰਕਤ ਕੀਤੀ। ਬੈਠਕ ਦੋਰਾਨ ਮੋਗਾ ਜ਼ਿਲੇ ਦੇ ਸਿਟੀ ਕੋ-ਆਰਡੀਨੇਟਰ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਰਾਸ਼ਟਰੀ ਸਿੱਖਿਆ ਪ੍ਰਣਾਲੀ ਦੇ ਅਹਿਮ ਪਹਿਲੂਆਂ ਤੇ ਚਾਣਨਾ ਪਾਇਆ। ਸੰਬੋਧਨ ਕਰਦਿਆਂ ਉਹਨਾਂ ਦੱਸਿਆ ਕਿ 2020 ਵਿੱਚ ਨਵੀਂ ਸਿੱਖਿਆ ਪ੍ਰਣਾਲੀ ਹੋਂਦ ਵਿੱਚ ਆਈ। ਜਿਸ ਦਾ ਉਦੇਸ਼ ਭਾਰਤੀ ਸਿੱਖਿਆ ਪ੍ਰਣਾਲੀ ਵਿੱਚ ਪਰਿਵਰਤਨਸ਼ੀਲ ਤਬਦੀਲੀਆਂ ਲਿਆਉਣਾ, ਸੰਪੂਰਨ ਵਿਕਾਸ, ਹੁਨਰ-ਅਧਾਰਿਤ ਸਿਖਲਾਈ, ਅਤੇ ਇੱਕ ਲਚਕਦਾਰ ਪਾਠਕ੍ਰਮ ‘ਤੇ ਜ਼ੋਰ ਦੇਣਾ ਹੈ। ਉਹਨਾਂ ਦੱਸਿਆ ਪਾਲੀਸੀ ਦਾ ਮੰਤਵ 3-6 ਸਾਲ ਦੇ ਵਿਚਕਾਰ ਸਾਰੇ ਬੱਚਿਆਂ ਲਈ ਮਿਆਰੀ ਬਚਪਨ ਦੀ ਦੇਖਭਾਲ ਅਤੇ ਸਿੱਖਿਆ ਨੂੰ ਯਕੀਨੀ ਬਣਾਉਣਾ ਹੈ। ਇਸ ਪਾਲੀਸੀ ਵਿੱਚ ਭਾਰਤੀ ਭਾਸ਼ਾਵਾਂ ਨੂੰ ਉਤਸ਼ਾਹਿਤ ਕਰਨ ‘ਤੇ ਜ਼ੋਰ ਦਿੱਤਾ ਗਿਆ ਹੈ ਜਿਵੇਂ ਕਿ ਘੱਟੋ-ਘੱਟ ਗ੍ਰੇਡ 5 ਤੱਕ ਸਿੱਖਿਆ ਦਾ ਮਾਧਿਅਮ ਘਰੇਲੂ ਭਾਸ਼ਾ, ਤਰਜੀਹੀ ਤੌਰ ‘ਤੇ ਗ੍ਰੇਡ 8 ਤੱਕ ਅਤੇ ਇਸ ਤੋਂ ਬਾਅਦ ਤੱਕ ਮਾਤ ਭਾਸ਼ਾ, ਸਥਾਨਕ ਭਾਸ਼ਾ ਅਤੇ ਖੇਤਰੀ ਭਾਸ਼ਾ ਹੋਵੇ। ਇਸ ਪਾਲੀਸੀ ਦੇ ਅਨੁਸਾਰ ਕੋਈ ਵੀ ਵਿਦਿਆਰਥੀ ਸਾਮਾਜਿਕ ਤੌਰ ਤੇ ਪਿੱਛੇ ਨਾ ਰਹਿ ਜਾਵੇ ਇਸ ਕਰਕੇ ਸਮਾਨ ਅਤੇ ਸਮਾਵੇਸ਼ੀ ਸਿੱਖਿਆ ਉੱਪਰ ਜ਼ੋਰ ਦਿੱਤਾ ਹੈ। ਸਾਰੀ ਮੀਟਿੰਗ ਦੌਰਾਨ, ਕਈ ਪ੍ਰਿੰਸੀਪਲਾਂ ਨੇ ਐੱਨ.ਈ.ਪੀ ਨੂੰ ਲਾਗੂ ਕਰਨ ਬਾਰੇ ਆਪਣੇ ਤਜ਼ਰਬੇ, ਚਿੰਤਾਵਾਂ ਅਤੇ ਸੁਝਾਅ ਸਾਂਝੇ ਕੀਤੇ। ਉਨ੍ਹਾਂ ਨੇ ਆਪਣੇ ਸਕੂਲਾਂ ਦੇ ਪਾਠਕ੍ਰਮ ਨੂੰ ਨੀਤੀ ਦੇ ਦਿਸ਼ਾ-ਨਿਰਦੇਸ਼ਾਂ ਨਾਲ ਇਕਸਾਰ ਕਰਨ, ਆਲੋਚਨਾਤਮਕ ਸੋਚ ਦੇ ਹੁਨਰ ਨੂੰ ਉਤਸ਼ਾਹਿਤ ਕਰਨ, ਅਤੇ ਆਪਣੇ ਵਿਦਿਆਰਥੀਆਂ ਲਈ ਅਨੁਭਵੀ ਸਿੱਖਣ ਦੇ ਮੌਕਿਆਂ ਦੀ ਸਹੂਲਤ ਦੇਣ ਦੀ ਮਹੱਤਤਾ ਨੂੰ ਸਵੀਕਾਰ ਕੀਤਾ। ਪ੍ਰਿੰਸੀਪਲਾਂ ਨੇ ਬੁਨਿਆਦੀ ਢਾਂਚੇ ਦੀਆਂ ਲੋੜਾਂ, ਅਧਿਆਪਕਾਂ ਦੀ ਸਿਖਲਾਈ, ਅਤੇ ਪਾਠਕ੍ਰਮ ਦੇ ਪੁਨਰਗਠਨ ਦੇ ਸੰਦਰਭ ਵਿੱਚ ਉਨ੍ਹਾਂ ਚੁਣੌਤੀਆਂ ਬਾਰੇ ਵੀ ਚਰਚਾ ਕੀਤੀ। ਇਸ ਮੌਕੇ ਸਮੂਹ ਸਕੂਲਾਂ ਦੇ ਪ੍ਰਿੰਸੀਪਲਾਂ ਨੇ ਇਸ ਨਵੀਂ ਸਿੱਖਿਆ ਪ੍ਰਣਾਲੀ ਨੂੰ ਲਾਗੂ ਕਰਨ ਵਿੱਚ ਆਉਣ ਵਾਲੀਆ ਸਮੱਸਿਆਵਾਂ ਤੇ ਚਾਨਣਾ ਪਾਇਆ। ਵਿਸ਼ੇਸ਼ ਮੀਟਿੰਗ ਬੁਲਾਉਣ ਦਾ ਮੁੱਖ ਮੰਤਵ ਜ਼ਿਲੇ ਵਿੱਚ ਨਵੀਂ ਸਿੱਖਿਆ ਪ੍ਰਣਾਲੀ ਪ੍ਰਭਾਵਸ਼ਾਲੀ ਢੰਗ ਨਾਲ ਕਿਵੇਂ ਲਾਗੂ ਕੀਤਾ ਜਾ ਸਕਦਾ ਹੈ, ਉੱਪਰ ਵਿਚਾਰ ਕਰਨਾ ਸੀ। ਕਿਉਂਕਿ ਇਸ ਪ੍ਰਣਾਲੀ ਬਾਰੇ ਮਾਪਿਆ ਨੂੰ ਬਹੁਤੀ ਜਾਣਕਾਰੀ ਨਹੀਂ ਹੈ ਤੇ ਅਗਰ ਸਾਰੇ ਸਕੂਲ ਇਸ ਨੂੰ ਲਾਗੂ ਕਰਨ ਵਿੱਚ ਇਕਸਾਰਤਾ ਨਹੀਂ ਲੈ ਕੇ ਆਉਣਗੇ ਤਾਂ ਉਹਨਾਂ ਵਿੱਚ ਮਤਭੇਦ ਪੈਦਾ ਹੋ ਸਕਦੇ ਹਨ। ਇਸ ਮੌਕੇ ਸਾਰੇ ਹੀ ਪ੍ਰਿੰਸਪਿਲਾਂ ਤੋਂ ਸੁਝਾਅ ਮੰਗੇ ਗਏ ਕਿ ਉਹ ਕਿਸ ਤਰਾਂ ਇਸ ਨਵੀਂ ਸਿੱਖਿਆ ਪਾਲੀਸੀ ਨੂੰ ਲਾਗੂ ਕਰਨਾ ਚਾਹੁੰਦੇ ਹਨ। ਉਹਨਾਂ ਦੇ ਦਿੱਤੇ ਹੋਏ ਸੁਝਾਅ ਬਾਰੇ ਵਿਚਾਰ ਕਰਕੇ ਜ਼ਿਲੇ ਲਈ ਪੂਰਾ ਫਰੇਮਵਰਕ ਤਿਆਰ ਕੀਤਾ ਜਾਵੇਗਾ ਜੋ ਕਿ ਸਾਰਿਆਂ ਨੂੰ ਲਾਗੂ ਕਰਨ ਲਈ ਸਹਾਈ ਹੋਵੇਗਾ। ਇਸ ਮੌਕੇ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਜੀ ਨੇ ਨੈਸ਼ਨਲ ਐਜੁਕਸ਼ਨ ਪਾਲੀਸੀ ਬਾਰੇ ਚਾਨਣਾ ਪਾੳਂੁਦੇ ਹੋਏ ਕਿਹਾ ਕਿ ਸਕੂਲਾਂ ਨੂੰ ਵਿਦਿਆਰਆਂ ਦੇ ਸਰਵਪੱਖੀ ਵਿਕਾਸ ਲਈ ਕੰਮ ਕਰਨ ਦੀ ਲੋੜ ਹੈ। ਪੜਾਈ ਦੇ ਨਾਲ-ਨਾਲ ਖੇਡਾਂ ਲਈ ਵੀ ਵਿਦਿਆਰਥੀਆਂ ਨੂੰ ਤਿਆਰ ਕਰਨਾ ਜ਼ਰੂਰੀ ਹੈ। ਉਹਨਾਂ ਨੇ ਸਾਰਿਆਂ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਵੱਲੋਂ ਸੁਝਾਅ ਲਿੱਖ ਕੇ ਭੇਜਣ ਤਾਂ ਜੋ ਪੂਰਾ ਫਰੇਮਵਰਕ ਤਿਆਰ ਕੀਤਾ ਜਾ ਸਕੇ। ਦਵਿੰਦਰਪਾਲ ਸਿੰਘ ਰਿੰਪੀ ਜੀ ਨੇ ਵੀ ਨੈਸ਼ਨਲ ਸਿੱਖਆ ਪਾਲੀਸੀ ਉੱਪਰ ਆਪਣੇ ਵਿਚਾਰ ਪੇਸ਼ ਕੀਤੇ।