ਮੋਗਾ ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਜਿੱਥੇ ਵਿਦਿਅਕ ਖੇਤਰ ਵਿੱਚ ਆਪਣੀ ਵੱਖਰੀ ਪਹਿਚਾਨ ਬਣਾਉਂਦਾ ਹੋਇਆ ਅੱਗੇ ਵੱਧਦਾ ਜਾ ਰਿਹਾ ਹੈ। ਉੱਥੇ ਹੀ ਖੇਡਾਂ ਦੇ ਖੇਤਰ ਚ ਵੀ ਕਿਸੇ ਪੱਖੋਂ ਪਿੱਛੇ ਨਹੀਂ ਹੈ, ਜਨਵਰੀ 2021 ਦੇ ਮਹੀਨੇ ਮੋਗਾ ਜ਼ਿਲੇ ਵਿੱਚ ਹੋਏ ਪੰਜਾਬੀ ਫੀਲਡ ਆਰਚਰੀ ਐਸੋਸਿਏਸ਼ਨ ਵੱਲੋਂ ਕਰਵਾਏ ਗਏ ਰਾਜ ਪੱਧਰੀ ਫੀਲਡ ਆਰਚਰੀ ਦੇ ਮੁਕਾਬਲੇ ਵਿੱਚ ਬਲੂਮਿੰਗ ਬਡਜ਼ ਸਕੂਲ ਦੇ ਖਿਡਾਰੀਆਂ ਨੇ ਵੀ ਹਿੱਸਾ ਲਿਆ ਤੇ ਵਧੀਆ ਖੇਡ ਪ੍ਰਦਰਸ਼ਨ ਕਰਦੇ ਹਏ ਉਹਨਾਂ ਰਾਜ ਪੱਧਰੀ ਖੇਡਾਂ ਵਿੱਚੋਂ 7 ਗੋਲਡ, 2 ਸਿਲਵਰ ਤੇ 3 ਬ੍ਰਾਂਜ਼ ਮੈਡਲ ਜਿੱਤ ਕੇ ਅਮ੍ਰਿਤਰ ਸਾਹਿਬ ਵਿਖੇ ਹੋ ਰਹੇ 10ਵੇਂ ਫੀਲਡ ਆਰਚਰੀ ਨੈਸ਼ਨਲ ਮੁਕਾਬਲਿਆ ਵਿੱਚ ਆਪਣੀ ਜਗਾ੍ਹ ਪੱਕੀ ਕੀਤੀ। ਉਹਨਾਂ ਦੱਸਿਆ ਕਿ ਇਹਨਾਂ ਰਾਜ ਪੱਧਰੀ ਫੀਲਡ ਆਰਚਰੀ ਮੁਕਾਬਲੇ ਵਿੱਚ ਪੂਰੇ ਪੰਜਾਬ ਵਿੱਚੋਂ ਖਿਡਾਰੀਆਂ ਨੇ ਭਾਗ ਲਿਆ ਸੀ। ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਸਮਰਪ੍ਰੀਤ ਸਿੰਘ ਨੇ 2 ਗੋਲਡ, 1 ਬ੍ਰਾਂਜ਼ ਮੈਡਲ, ਜਸਕਰਨ ਸਿੰਗ ਸਿੱਧੂ ਨੇ 2 ਗੋਲਡ, 1 ਸਿਲਵਰ ਮੈਡਲ, ਹਰਸਿਮਰਨ ਸਿੰਘ ਸਿੱਧੂ ਨੇ 2 ਗੋਲਡ, 1 ਬ੍ਰਾਂਜ਼ ਮੈਡਲ, ਆਗਿਆਪਾਲ ਸਿੰਘ ਬਰਾੜ ਨੇ 1 ਗੋਲਡ, 1 ਸਿਲਵਰ ਤੇ 1 ਬ੍ਰਾਂਜ਼ ਮੈਡਲ ਜਿੱਤ ਕੇ ਆਪਣੇ ਮਾਪਿਆਂ ਤੇ ਸਕੂਲ ਦਾ ਨਾਂਅ ਰੋਸ਼ਨ ਕੀਤਾ। ਇਹਨਾਂ ਖਿਡਾਰੀਆਂ ਨੂੰ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ, ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਸਾਂਝੇ ਤੌਰ ਤੇ ਸਨਮਾਨਿਤ ਕੀਤਾ ਤੇ ਨੈਸ਼ਨਲ ਖੇਡਾਂ ਵਿਚ ਹੋਰ ਵਧੀਆ ਪ੍ਰਦਰਸ਼ਨ ਕਰਨ ਲਈ ਸ਼ੁਭ ਕਾਮਨਾਵਾਂ ਦਿੱਤੀਆਂ।