ਇਲਾਕੇ ਦੀ ਨਾਮਵਰ ਸੰਸਥਾ ਬਲੂਮਿੰਗ ਬਡਜ਼ ਗਰੁੱਪ ਆਫ ਸਕੂਲਜ਼ ਜੋ ਕਿ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਰਹਿਨੁਮਾਈ ਹੇਠ ਆਪਣੀ ਵੱਖਰੀ ਪਹਿਚਾਣ ਬਣਾਉਂਦੇ ਹੋਏ ਅੱਗੇ ਵੱਧ ਰਹੀ ਹੈ। ਬੀ.ਬੀ.ਐੱਸ ਗਰੁੱਪ ਹੇਠ 3 ਸਕੂਲ ਅਤੇ ਇੱਕ ਆਈਲੈਟਸ ਸੈਂਟਰ ਚਲ ਰਹੇ ਹਨ। ਪਿਛਲੇ ਲੰਬੇ ਸਮੇਂ ਤੋਂ ਇਹ ਗਰੁੱਪ ਸਿਖਿਆ ਦੇ ਚਾਨਣ ਨੂੰ ਫੈਲਾਉਣ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾ ਰਿਹਾ ਹੈ। ਬੀਤੇ ਦਿਨੀ ਚੰਡੀਗੜ ਯੁਨੀਵਰਸਿਟੀ ਵਿਖੇ ਫੈਡਰੇਸ਼ਨ ਆਫ ਅਨਏਡਿਡ ਪ੍ਰਾਈਵੇਟ ਸਕੂਲਜ਼ ਅਤੇ ਐਸੋਸਿਏਸ਼ਨਸ ਆਫ ਪੰਜਾਬ ਵੱਲੋਂ ਕਰਵਾਏ ਗਏ ਫੈਪ ਨੈਸ਼ਨਲ ਅਵਾਰਡਜ਼ ਫਾਰ ਟੀਚਰਜ਼ ਵਿੱਚ ਬੀ.ਬੀ.ਐੱਸ ਗਰੁੱਪ ਸੰਸਥਵਾਂ ਦੇ 3 ਅਧਿਆਪਕਾਂ ਨੂੰ ਫੈਪ ਨੈਸ਼ਨਲ ਅਵਾਰਡਜ਼ ਨਾਲ ਸਨਮਨਿਤ ਕੀਤਾ ਗਿਆ ਜਿਹਨਾਂ ਵਿੱਚੋਂ ਬਲੂਮਿੰਗ ਬਡਜ਼ ਸਕੂਲ, ਮੋਗਾ ਦੇ ਅਧਿਆਪਕ ਜਸ਼ਨਪ੍ਰੀਤ ਸਿੰਘ, ਬਲੂਮਿੰਗ ਬਡਜ਼ ਏ.ਬੀ.ਸੀ. ਮੋਨਟੈਸਰੀ ਸਕੂਲ ਦੇ ਅਧਿਆਪਕ ਸ਼੍ਰੀ ਮਤੀ ਪੂਨਮ ਸ਼ਰਮਾ ਤੇ ਚੰਦ ਨਵਾਂ ਬਲੂਮਿੰਗ ਬਡਜ਼ ਸੀਨਿਅਰ ਸਕੈਂਡਰੀ ਸਕੂਲ ਚੋਂ ਮਿਸ ਜੋਤੀ ਨੂੰ ਨੈਸ਼ਨਲ ਅਵਾਰਡ ਮਿਲੇ। ਆਪਣੀ ਖੂਸ਼ੀ ਦਾ ਪ੍ਰਗਟਾਵਾ ਕਰਦਿਆ ਅਧਿਆਪਕ ਜਸ਼ਨਪ੍ਰੀਤ ਸਿੰਘ ਨੇ ਕਿਹਾ ਕਿ ਉਹ ਸਭ ਤੋਂ ਪਹਿਲਾਂ ਤਾਂ ਫੈਡਰੇਸ਼ਨ ਦਾ ਧੰਨਵਾਦ ਕਰਦੇ ਹਨ ਕਿਉਂਕਿ ਪ੍ਰਾਈਵੇਟ ਸਕੂਲਾਂ ਵਿੱਚ ਕੰਮ ਕਰਦੇ ਅਧਿਆਪਕਾਂ ਲਈ ਪਹਿਲਾਂ ਕੋਈ ਵੀ ਐਸਾ ਪਲੇਫਾਰਮ ਨਹੀਂ ਸੀ ਜੋ ਕਿ ਉਹਨਾਂ ਨੂੰ ਬਣਦਾ ਸਨਮਾਨ ਦੇ ਸਕੇ। ਸ਼੍ਰੀਮਤੀ ਪੂਨਮ ਸ਼ਰਮਾਂ ਨੇ ਕਿਹਾ ਕਿ ਉਹ ਇਸ ਅਵਾਰਡ ਨੂੰ ਪ੍ਰਾਪਤ ਕਰਕੇ ਬਹੁਤ ਖੁਸ਼ ਹਨ ਤੇ ਇਹ ਸਭ ਕੁੱਝ ਇੱਕ ਸੁਪਨੇ ਵਾਂਗ ਲਗ ਰਿਹਾ ਹੈ, ਉਹ ਸਕੂਲ ਮੈਨੇਜਮੈਂਟ ਦਾ ਵੀ ਧੰਨਵਾਦ ਕਰਦੇ ਹਨ। ਮਿਸ ਜੋਤੀ ਨੇ ਵੀ ਆਪਣੀ ਖੂਸ਼ੀ ਦਾ ਪ੍ਰਗਟਾਵਾ ਕਰਦਿਆ ਕਿਹਾ ਕਿ ਫੈਪ ਵੱਲੋਂ ਦਿੱਤੇ ਇਸ ਅਵਾਰਡ ਲਈ ਉਹ ਬਹੁਤ ਧੰਨਵਾਦੀ ਤੇ ਖੁਸ਼ ਹਨ, ਇਸ ਤਰਾਂ ਦੇ ਯਤਨ ਨਾਲ ਟੀਚਰਾਂ ਵਿਚ ਵੀ ਉਤਸ਼ਾਹ ਪੈਦਾ ਹੁਂਦਾ ਹੈ ਤੇ ਉਹ ਹੋਰ ਮੇਹਨਤ ਕਰਕੇ ਆਪਣੇ ਆਪ ਨੂੰ ਨਿਖਾਰਦੇ ਹਨ। ਉਹਨਾਂ ਅੱਗੇ ਕਿਹਾ ਕਿ ਪੰਜਾਬ ਕੈਬਿਨੇਟ ਮਨਿਸਟਰ ਸਤਿੰਦਰ ਸਰਤਾਜ ਵਰਗੇ ਉੱਘੇ ਗਾਇਕ ਦੇ ਹੱਥੋਂ ਇਹ ਅਵਾਰਡ ਪ੍ਰਾਪਤ ਕਰਨਾ ਇਕ ਸੁਪਣੇ ਸੱਚ ਹੋਣ ਵਾਂਗ ਹੀ ਸੀ। ਗੋਰਤਲਬ ਹੈ ਕਿ ਫੈਡਰੇਸ਼ਨ ਵੱਲੋਂ ਫੈਪ ਨੈਸ਼ਨਲ ਅਵਾਰਡ ਕਰਵਾਉਣਾ ਆਪਣੇ ਆਪ ਵਿਚ ਹੀ ਇਕ ਮਿਸਾਲ ਹੈ। ਇਸ ਸੰਬੰਧੀ ਬੀ.ਬੀ.ਐੱਸ ਗਰੁੱਪ ਦੇ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਚੰਡੀਗੜ ਯੁਨੀਵਰਸਿਟੀ ਵਿਖੇ ਕਰਵਾਏ ਗਏ ਇਸ ਸਮਾਗਮ ਵਿੱਚ ਪੂਰੇ ਪੰਜਾਬ ਤੋਂ ਇਲਾਵਾ ਦੇਸ਼ ਭਰ ਦੇ 16 ਸੂਬਿਆਂ ਚੋਂ 800 ਤੋਂ ਵੱਧ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਜਿਨਾਂ ਦੀ ਚੋਣ ਇਕ ਨਿਰਪੱਖ ਏਜੰਸੀ ਵੱਲੋਂ ਕੀਤੀ ਗਈ। ਉੱਥੇ ਪਹੁੰਚੇ ਹਰ ਇੱਕ ਅਧਿਆਪਕ ਲਈ ਯੁਨੀਵਰਸਿਟੀ ਵੱਲੋਂ ਇਕ ਲਾਇਜ਼ਨਿੰਗ ਆਫਿਸਰ ਲਗਾਏ ਹੋਏ ਸਨ ਤਾਂ ਜੋ ਅਧਿਆਪਕਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਹੋਵੇ। ਇਸ ਤਰਾਂ ਦੇ ਅਵਰਡਜ਼ ਅਧਿਆਪਕਾਂ ਵਿੱਚ ਹੋਰ ਵੀ ਉਤਸ਼ਾਹ ਪੈਦਾ ਕਰਦੇ ਹਨ ਤੇ ਅਧਿਆਪਕ ਵੀ ਆਪਣੇ ਟੀਚਿੰਗ ਸਕਿਲਜ਼ ਵਿੱਚ ਹੋਰ ਵਾਧਾ ਕਰਣਗੇ ਤੇ ਹੋਰ ਮਾਡਰਨ ਤਕਨੀਕਾਂ ਦੀ ਵਰਤੋਂ ਕਰਣਗੇ ਜੋ ਕਿ ਸਿੱਖਿਆ ਦੇ ਮਿਆਰ ਨੂੰ ਉੱਚਾ ਚੁਕੱਣ ਵਿਚ ਸਹਾਈ ਸਿੱਧ ਹੋਵੇਗਾ।