ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਹੋਣ ਜਾ ਰਹੀਆਂ 14ਵੀਆਂ ਬੀ. ਬੀ. ਐੱਸ. ਗੇਮਜ਼ ਜੋ 28 ਦਸੰਬਰ ਨੂੰ ਹੋਣ ਜਾ ਰਹੀਆਂ ਹਨ। ਇਹਨਾਂ 14ਵੀਆਂ ਬੀ.ਬੀ.ਐਸ ਖੇਡਾਂ ਵਿੱਚ ਵੱਖ-ਵੱਖ ਖੇਡ ਮੁਕਾਬਲਿਆਂ ਦੇ ਨਾਲ-ਨਾਲ ਕਲਚਰਲ ਐਕਟੀਵੀਟੀਆਂ ਵੀ ਕਰਵਾਈਆਂ ਜਾ ਰਹੀਆਂ ਹਨ। ਜਿਸ ਦੀ ਜਾਣਕਾਰੀ ਪ੍ਰਿੰਸੀਪਲ ਡਾ: ਹਮੀਲੀਆਂ ਰਾਣੀ ਨੇ ਦੱਸਿਆ ਕਿ ਇਹ ਸਮਾਗਮ ਖੇਡਾਂ, ਡਿਸਪਲੇਆ ਅਤੇ ਕਲਚਰਲ ਐਕਟੀਵੀਆਂ ਦਾ ਸੁਮੇਲ ਹੋਵੇਗਾ। ਇਸ ਸਮਾਗਮ ਦੌਰਾਨ ਕਈ ਪ੍ਰਕਾਰ ਦੇ ਡਾਂਸ, ਯੋਗਾ ਜਿਮਨਾਸਟਿਕਸ, ਗੱਤਕਾ, ਡੰਬਲ, ਲੇਜ਼ਿਅਮ ਡਿਸਪਲੇਅ ਅਤੇ ਕੋਰੀਓਗਰਾਫੀ ਆਦਿ ਸਕੂਲੀ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਜਾਣਗੇ। ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਰੇ ਵਿਦਿਆਰਥੀ ਅਤੇ ਪੂਰਾ ਸਟਾਫ ਇਸ ਸਮਾਗਮ ਦੀ ਤਿਆਰੀ ਬੜੇ ਜੋਸ਼ ਅਤੇ ਉਤਸ਼ਾਹ ਨਾਲ ਕਰ ਰਹੇ ਹਨ। ਉਹਨਾਂ ਦੱਸਿਆ ਕਿ ਸਮਾਗਮ ਵਿੱਚ ਕਲਾਸੀਕਲ ਡਾਂਸ, ਗਰੁੱਪ ਡਾਂਸ, ਪੈਟਰਿਓਟਿਕ ਡਾਂਸ, ਰੀਜਨਲ ਡਾਂਸ ਅਤੇ ਪੰਜਾਬ ਦੇ ਲੋਕ ਨਾਚ ਭੰਗੜਾ ਅਤੇ ਗਿੱਧਾ ਆਦਿ ਪੇਸ਼ ਕੀਤੇ ਜਾਣਗੇ। ਉਚੇਚੇ ਤੌਰ ‘ਤੇ ਜ਼ਿਕਰਯੋਗ ਹੈ ਕਿ ਸਕੂਲ ਚੇਅਰਪਰਸਨ ਮੈਡਮ ਕਮਲ ਸੈਣੀ ਵੱਲੋਂ ਸਕੂਲ ਵਿੱਚ ਚੱਲ ਰਹੀਆਂ ਤਿਆਰੀਆਂ ਦਾ ਜਾਇਜਾ ਲਿਆ ਅਤੇ ਕਿਹਾ ਕਿ ਜਿਵੇਂ ਅਸੀਂ ਸਾਰੇ ਜਾਣਦੇ ਹਾਂ ਕਿ ਕਾਫੀ ਅਰਸਾ ਸਕੂਲ ਬੰਦ ਹੋਣ ਕਰਕੇ ਵਿਦਿਆਰਥੀ ਕਈ ਤਰ੍ਹਾਂ ਦੀਆਂ ਐਕਟੀਵੀਟੀਆਂ ਤੋਂ ਵਾਂਝੇ ਰਹੇ ਹਨ। ਹੁਣ ਸਾਰੇ ਬੱਚਿਆਂ ਵਿੱਚ ਇਹਨਾਂ ਸਲਾਨਾ ਖੇਡਾਂ ਨੂੰ ਲੈ ਕੇ ਕਾਫੀ ਉਤਸ਼ਾਹ ਅਤੇ ਜੋਸ਼ ਪਾਇਆ ਜਾ ਰਿਹਾ ਹੈ। ਉਹਨਾਂ ਅੱਗੇ ਕਿਹਾ ਕਿ ਬੀ.ਬੀ.ਐਸ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਹਰੇਕ ਤਰ੍ਹਾਂ ਦੀ ਹਰ ਆਧੁਨਿਕ ਅਤੇ ਵਧੀਆ ਸਹੂਲਤ ਮਹੁੱਈਆ ਕਰਵਾਉਣ ਲਈ ਵਚਨਬੱਧ ਹੈ। ਤਾਂ ਜੋ ਬੱਚਿਆਂ ਅੰਦਰ ਛੁਪੀ ਪ੍ਰਤਿਭਾ ਨੂੰ ਉਜਾਗਰ ਕੀਤਾ ਜਾ ਸਕੇ।