ਬਲੂਮਿੰਗ ਬਡਜ਼ ਸਕੂਲ ਵਿੱਚ ਪਰੀਕਸ਼ਾ ਪੇ ਚਰਚਾ 2025 ਦਾ ਲਾਇਵ ਟੈਲੀਕਾਸਟ ਵਿਦਿਆਰਥੀਆਂ ਨੂੰ ਦਿਖਾਇਆ
ਮੋਗਾ ਜ਼ਿਲੇ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਅੱਜ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਅਗੁਵਾਈ ਹੇਠ ਮਨਿਸਟਰੀ ਆਫ ਐਜੁਕੇਸ਼ਨ ਵੱਲੋਂ ਕਰਵਾਏ ਗਏ ਪ੍ਰੋਗਰਾਮ ਪਰੀਕਸ਼ਾ ਪੇ ਚਰਚਾ 2025 ਦਾ ਲਵਇ ਟੈਲੀਕਾਸਟ ਵਿਦਿਆਰਥੀਆਂ ਨੂੰ ਦਿਖਾਇਆ। ਜਿਸ ਵਿੱਚ ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਜੀ ਨੇ ਵਿਦਿਆਰਥੀਆਂ ਵੱਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੱਤਾ। ਇਸ ਪ੍ਰੋਗਰਾਮ ਸੰਬੰਧੀ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਹਰ ਸਾਲ ਦੀ ਤਰ੍ਹਾਂ ਬੋਰਡ ਪ੍ਰੀਖਿਆਵਾਂ ਤੋਂ ਪਹਿਲਾਂ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਸੰਬੋਧਨ ਕਰਦੇ ਹਨ। ‘ਪਰੀਕਸ਼ਾ ਪੇ ਚਰਚਾ’ (ਪੀਪੀਸੀ) ਪ੍ਰੋਗਰਾਮ ਦੇ ਜ਼ਰੀਏ, ਪੀਐਮ ਮੋਦੀ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸੁਪਨਿਆਂ ਅਤੇ ਟੀਚਿਆਂ ਨੂੰ ਪੂਰਾ ਕਰਨ ਲਈ ਪ੍ਰੇਰਿਤ ਕਰਦੇ ਹਨ। ਹਰ ਸਾਲ, ਕੁਝ ਪ੍ਰਤੀਯੋਗੀਆਂ ਨੂੰ ਪੀਐਮ ਮੋਦੀ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਦਾ ਹੈ। ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਦੀ ਚੋਣ ਨਿਰਧਾਰਤ ਵਿਸ਼ੇ ‘ਤੇ ਲਿਖੇ ਲੇਖ ਦੇ ਆਧਾਰ ‘ਤੇ ਕੀਤੀ ਜਾਂਦੀ ਹੈ। ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਦੇ ਨਾਲ-ਨਾਲ ਪੀ.ਐਮ ਮੋਦੀ ਉਨ੍ਹਾਂ ਨੂੰ ਪ੍ਰੀਖਿਆ ਦੌਰਾਨ ਤਣਾਅ ਨਾਲ ਨਜਿੱਠਣ ਲਈ ਸੁਝਾਅ ਵੀ ਦਿੰਦੇ ਹਨ। ਇਸ ਵਾਰ ਦੇ ਪਰੀਕਸ਼ਾ ਪੇ ਚਰਚਾ ਦੇ ਅੱਠ੍ਹਵੇਂ ਸੰਸਕਰਣ ਵਿੱਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਇਸ ਵਾਰ ਭਾਰਤ ਦੇ ਵੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚੋਂ 36 ਵਿਦਿਆਰਥੀ ਚੁਣੇ ਗਏ ਸਨ। ਇਸ ਵਾਰ ਦਾ ਇਹ ਸਮਾਗਮ, ਟਾਈਮ ਮੈਨੇਜਮੈਂਟ, ਸਟ੍ਰੈਸ ਮੈਨੇਜਮੈਂਟ ਅਤੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦੇਣ ਵੱਲ ਕੇਂਦਰਿਤ ਸੀ। ਮਾਨਯੋਗ ਪ੍ਰਧਾਨਮੰਤਰੀ ਜੀ ਨੇ ਸਮਾ ਪ੍ਰਬੰਧਨ, ਟੀਚਾ ਨਿਰਧਾਰਨ, ਅਕਾਦਮਿਕ ਦਬਾਅ, ਸਵੈ-ਪ੍ਰੇਰਣਾ, ਨਾਕਾਮੀਆਂ ਤੋਂ ਉੱਭਰ ਕੇ ਆਉਣ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ। ਉਹਨਾਂ ਵਿਦਿਆਰਥੀਆਂ ਨੂੰ ਆਪਣੀ ਸਮਰੱਥਾ ਤੋਂ ਥੋੜਾ ਵੱਡਾ ਟੀਚਾ ਰੱਖਣ ਦੀ ਪ੍ਰੇਰਣਾ ਦਿੱਤੀ। ਉਹਨਾਂ ਵੱਲੋਂ ਮਾਪਿਆਂ ਨੂੰ ਵੀ ਖਾਸ ਤਾਕੀਦ ਕੀਤੀ ਗਈ ਕਿ ਮਾਪਿਆਂ ਨੂੰ ਆਪਣੇ ਸਮਾਜਿਕ ਪੱਧਰ ਅਤੇ ਹਉਮੈ ਨੂੰ ਪਾਸੇ ਰੱਖਦੇ ਹੋਏ ਬੱਚੇ ਦੇ ਟੀਚੇ ਨੂੰ ਸਮਝਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਉਸ ਰਾਹ ਉੱਪਰ ਬੱਚੇ ਨੂੰ ਅੱਗੇ ਵਧਣ ਵਿੱਚ ਸਹਾਇਤਾ ਕਰਨੀ ਚਾਹੀਦੀ ਹੈ। ਪਰਿਕਸ਼ਾ ਵਿੱਚ ਫੇਲ ਹੋਣ ਵਿਦਿਆਰਥੀਆਂ ਲਈ ਉਹਨਾਂ ਕਿਹਾ ਕਿ ਗਲਤੀਆਂ ਦਾ ਪਤਾ ਕਰੋ, ਉਹਨਾਂ ਤੋਂ ਸਿੱਖਿਆ ਲਓ, ਗਲਤੀਆਂ ਨਾਂ ਦੋਹਰਾਓ ਅਤੇ ਕਾਮਯਾਬੀ ਲਈ ਇੱਕ ਵਾਰ ਫਿਰ ਕੋਸ਼ਿਸ਼ ਕਰੋ। ਇਸ ਮੌਕੇ ਸਕੂਲ ਦੇ ਅਧਿਆਪਕ ਵੀ ਮੋਜੂਦ ਸਨ।