ਬਲੂਮਿੰਗ ਬਡਜ਼ ਸਕੂਲ ਵਿੱਚ ਕਲਾ ਏਕੀਕਰਨ ਨੂੰ ਸਮਰਪਿਤ ਅਸੈਂਬਲੀ ਦਾ ਆਯੋਜਨ ਕੀਤਾ ਗਿਆ
ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਅੱਜ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਦੁਆਰਾ ਜਾਰੀ ਕੀਤੇ ਗਏ ਸਰਕੂਲਰ ਦੇ ਅਨੁਸਾਰ, ਕਲਾ ਏਕੀਕਰਨ ਕੇੰਦ੍ਰਿਤ ਸਵੇਰ ਦੀ ਅਸੈਂਬਲੀ ਦਾ ਆਯੋਜਨ ਕੀਤਾ ਗਿਆ। ਜਿਸ ਦੋਰਾਨ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਸੀ.ਬੀ.ਐੱਸ.ਈ. ਵੱਲੋਂ ਹਰ ਸਾਲ ਕਲਾ ਏਕੀਕਰਨ ਨੂੰ ਲੈ ਕੇ ਦੋ ਰਾਜਾਂ ਨੂੰ ਆਪਸ ਵਿੱਚ ਜੋੜਣ ਲਈ ਕਿਹਾ ਜਾਂਦਾ ਹੈ ਤਾਂ ਜੋ ਵਿਦਿਆਰਥੀ ਇਕ ਦੂਸਰੇ ਦੇ ਸੂਬੇ ਦੇ ਬਾਰੇ ਉਹਨਾਂ ਦੀਆ ਕਲਾਵਾਂ, ਸੱਭਿਆਚਾਰ ਆਦਿ ਬਾਰੇ ਜਾਣਕਾਰੀ ਹਾਸਲ ਕਰ ਸਕਣ ਅਤੇ ਉਹਨਾਂ ਦੀਆਂ ਭਾਸਾਂਵਾਂ ਬਾਰੇ ਵੀ ਗਿਆਨ ਪ੍ਰਾਪਤ ਕਰ ਸਕਣ। ਇਸ ਸਾਲ ਪੰਜਾਬ ਰਾਜ ਨੂੰ ਉੜੀਸਾ ਰਾਜ ਨਾਲ ਜੋੜਿਆ ਗਿਆ ਹੈ। ਇਸ ਮੌਕੇ ਸਕੂਲ ਦੇ ਅਧਿਆਪਕ ਸ਼੍ਰੀ ਮਤੀ ਸ਼ਵੇਤਾ ਸ਼ਰਮਾਂ ਜੋ ਕਿ ਮੂਲ ਰੂਪ ਤੋਂ ਉੜੀਸਾ ਦੇ ਹੀ ਵਸਨੀਕ ਹਨ। ਉਹਨਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉੜੀਸਾ ਦੇ ਸੱਭਿਆਚਾਰ ਬਾਰੇ ਜਾਣਕਾਰੀ ਸਾਂਝੀ ਕੀਤੀ। ਜਿਸ ਤਰਾਂ ਹਿੰਦੀ ਭਾਸ਼ਾ ਵਿੱਚ ਵਰਨ ਮਾਲਾ ਹੁੰਦੀ ਹੈ, ਪੰਜਾਬੀ ਵਿੱਚ ਅੱਖਰ ਦੀ ਪਹਿਚਾਣ ਕਰਨ ਲਈ ਵਿਦਿਆਰਥੀਆ ਨੂੰ ‘ਪੈਂਤੀ’ ਸਿਖਾਈ ਜਾਂਦੀ ਹੈ ਉਸੇ ਤਰਾਂ ਉੜੀਸਾ ਵਿੱਚ ਮੁੱਢਲੇ ਤੌਰ ਤੇ ਬਾਰਨਮਾਲਾ ਸਿਖਾਈ ਜਾਂਦੀ ਹੈ। ਵਿਦਿਆਰਥੀਆ ਵੱਲੋਂ ਬਾਰਨਮਾਲਾ ਨੂੰ ਇੱਕ ਚਾਰਟ ਦੁਆਰਾ ਪੇਸ਼ ਕੀਤਾ ਗਿਆ। ਇਸ ਦੇ ਨਾਲ ਹੀ ਸੱਭਿਆਚਾਰ ਨੂੰ ਪੇਸ਼ ਕਰਦਿਆਂ ਭਗਵਾਨ ਜਗਨ ਨਾਥ ਜੀ ਦਾ ਚਾਰਟ ਵੀ ਪੇਸ਼ ਕੀਤਾ ਗਿਆ। ਅਧਿਆਪਕਾ ਵੱਲੋਂ ਉੜੀਸਾ ਦੇ ਇਤਿਹਾਸ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ। ਇਸ ਮੌਕੇ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਆਪਣੇ ਸੰਬੋਧਨ ਵਿੱਚ ਸ਼੍ਰੀਮਤੀ ਸ਼ਵੇਤਾ ਸ਼ਰਮਾ ਦੇ ਵਿਦਿਆਰਥੀਆਂ ਵਿੱਚ ਓਡੀਸ਼ਾ ਦੀ ਕਲਾ ਅਤੇ ਸੱਭਿਆਚਾਰ ਦੀ ਡੂੰਘੀ ਸਮਝ ਪੈਦਾ ਕਰਨ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਹਨਾ ਨੇ ਸੱਭਿਆਚਾਰਕ ਵਟਾਂਦਰੇ ਨੂੰ ਉਤਸ਼ਾਹਿਤ ਕਰਨ ਵਿੱਚ ਕਲਾ ਦੇ ਏਕੀਕਰਣ ਦੀ ਮਹੱਤਤਾ ਨੂੰ ਸਵੀਕਾਰ ਕੀਤਾ ਅਤੇ ਵਿਦਿਆਰਥੀਆਂ ਨੂੰ ਆਪਣੀ ਰਚਨਾਤਮਕਤਾ ਨੂੰ ਵਧਾਉਣ ਅਤੇ ਆਪਣੇ ਦ੍ਰਿਸ਼ਟੀਕੋਣਾਂ ਨੂੰ ਵਿਸ਼ਾਲ ਕਰਨ ਲਈ ਵੱਖ-ਵੱਖ ਕਲਾ ਰੂਪਾਂ ਦੀ ਖੋਜ ਜਾਰੀ ਰੱਖਣ ਦੀ ਅਪੀਲ ਕੀਤੀ। ਉਹਨਾਂ ਵਿਦਿਆਰਥੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਅਤੇ ਉੜੀਸਾ ਦੋਵਾਂ ਦੀਆਂ ਵਿਲੱਖਣ ਅਤੇ ਵਿਭਿੰਨ ਸਭਿਆਚਾਰਕ ਪਰੰਪਰਾਵਾਂ ਹਨ ਜੋ ਸਦੀਆਂ ਤੋਂ ਵਿਕਸਤ ਹੋਈਆਂ ਹਨ, ਜੋ ਉਨ੍ਹਾਂ ਦੇ ਅਮੀਰ ਇਤਿਹਾਸ, ਕਲਾਤਮਕ ਪ੍ਰਗਟਾਵੇ ਅਤੇ ਵੱਖਰੀ ਪਛਾਣ ਨੂੰ ਦਰਸਾਉਂਦੀਆਂ ਹਨ। ਇਸ ਦੇ ਤਹਿਤ ਵਿਦਿਆਰਥੀਆਂ ਨੂੰ ਵੱਖ-ਵੱਖ ਪ੍ਰੋਜੈਕਟ ਦਿੱਤੇ ਜਾਣਗੇ ਜਿਸ ਵਿੱਚ ਪਹਿਲੀ ਕਲਾਸ ਤੋਂ ਲੈ ਕੇ ਦੱਸਵੀਂ ਕਲਾਸ ਤੱਕ ਦੇ ਵਿਦਿਆਰਥੀ ਸ਼ਾਮਿਲ ਹੋਣਗੇ। ਇਹਨਾਂ ਵਿੱਚ ਕਲਾਤਮਕ ਪ੍ਰੋਜੈਕਟ, ਰੋਲ ਪਲੇ ਅਤੇ ਕਈ ਤਰਾਂ ਦੇ ਗਰੁੱਪ ਪ੍ਰੋਜੈਕਟ ਵੀ ਹੋਣਗੇ ਜਿਸਨੂੰ 4-5 ਵਿਦਿਆਰਥੀ ਦੇ ਗਰੁੱਪ ਮਿਲ ਕੇ ਪੂਰਾ ਕਰਣਗੇ।