ਬਲੂਮਿੰਗ ਬਡਜ਼ ਸਕੂਲ ਵਿੱਚ ਪਹਿਲੇ ਫੇਸ ਵਿੱਚ ਕਿੰਡਰਗਾਰਟਨ ਕਲਾਸਾਂ ਦੇ ਸਲਾਨਾ ਨਤੀਜਿਆਂ ਦੀ ਰਿਪੋਰਟ ਮਾਪਿਆਂ ਨਾਲ ਸਾਂਝੀ ਕੀਤੀ
ਸਕੂਲ ਦਾ ਕਿੰਡਰਗਾਰਟਨ ਵਿੰਗ ਦਾ ਸਲਾਨਾ ਨਤੀਜਾ ਰਿਹਾ 100%- ਸੈਣੀ
ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਅੱਜ ਅਕੈਡਮਿਕ ਸਾਲ 2022-2023 ਦੇ ਸਲਾਨਾ ਨਤੀਜਿਆਂ ਦੇ ਪਹਿਲੇ ਫੇਸ ਵਿੱਚੋਂ ਕਿੰਡਰਗਾਰਟਨ ਦੀਆਂ ਕਲਾਸਾਂ ਦੇ ਨਤੀਜੇ ਘੋਸ਼ਿਤ ਕੀਤੇ ਗਏ। ਜਿਸ ਦੋਰਾਨ ਵਿਦਿਆਰਥੀਆਂ ਦੀ ਸਲਾਨਾ ਰਿਪੋਰਟ ਮਾਪਿਆਂ ਨਾਲ ਸਾਂਝੀ ਕੀਤੀ ਗਈ। ਐਲਾਨੇ ਗਏ ਨਤੀਜਿਆਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀ ਅਲੱਗ-ਅਲੱਗ ਸੈਕਸ਼ਨਾਂ ਚੋਂ ਇਸ ਪ੍ਰਕਾਰ ਹਨ: ਨਰਸਰੀ ਕਲਾਸ ਚੋਂ ਪਰਵੀਨ ਕੌਰ, ਹਰਮੀਤ ਕੌਰ, ਹਰਲੀਨ ਕੌਰ, ਮਨਵੀਰ ਕੌਰ ਪਹਿਲੀ ਪੁਜੀਸ਼ਨ ਹਾਸਲ ਕੀਤੀ। ਇਸੇ ਤਰਾਂ੍ਹ ਦਰਿਸ਼ਟੀ ਸੇਠੀ, ਕ੍ਰਿਤੀਕਾ ਨਾਇਕ, ਗੁਰਸਾਹਿਬ ਸਿੰਘ ਤੇ ਬਲਕਰਨ ਸਿੰਘ ਨੇ ਦੂਸਰੀ ਪੁਜੀਸ਼ਨ ਹਾਸਲ ਕੀਤੀ। ਤੀਰੀ ਪੁਜੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀ ਹਰਮਨਪ੍ਰੀਤ ਕੌਰ, ਅਰਸ਼ਦੀਪ ਕੌਰ, ਕੀਰਤ ਕੌਰ, ਜਸਕਰਨ ਸਿੰਘ ਹਨ। ਐੱਲ.ਕੇ.ਜੀ. ਕਲਾਸ ਦੇ ਵੱਖ ਸੈਕਸ਼ਨਾਂ ਚੋਂ ਸਹਿਜਪ੍ਰੀਤ ਕੌਰ ਮਨਸੀਰਤ ਕੌਰ, ਜਪਜੋਤ ਕੌਰ, ਜਪਨੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਸਹਿਜਪ੍ਰੀਤ, ਅਕਰੀਤ ਕੌਰ, ਜਸਮੀਨ ਕੌਰ, ਬੀਰਇੰਦਰ ਕੌਰ ਨੇ ਦੂਸਰਾ ਸਥਾਨ ਹਾਸਲ ਕੀਤਾ। ਤਰਨਪ੍ਰੀਤ ਕੌਰ, ਨਵਰੀਤ ਕੌਰ, ਅਮਰ ਕੌਰ, ਤੇ ਜਸਮੀਨ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਯੁ.ਕੇ.ਜੀ. ਕਲਾਸ ਚੋਂ ਜਪਜੀ ਕੌਰ, ਅਮਨਦੀਪ ਤੇ ਕਾਸ਼ਵੀ ਅਰੋੜਾ ਨੇ ਪਹਿਲਾ ਸਥਾਨ ਹਾਸਲ ਕੀਤਾ। ਅਵੰਸ਼ ਸਿੰਘ, ਨਿਸ਼ਾਨਜੋਤ ਸਿੰਘ ਤੇ ਸੁਖਵੀਰ ਸਿੰਘ ਨੇ ਦੂਸਰਾ ਸਥਾਨ ਹਾਸਲ ਕੀਤਾ। ਅਰਸ਼ਦੀਪ ਸਿੰਘ, ਗੁਰਕਮਲ ਸਿੰਘ, ਯਸ਼ ਸ਼ਰਮਾ ਤੇ ਸਾਰਾ ਸ਼ਰਮਾ ਤੀਸਰੇ ਸਥਾਨ ਤੇ ਰਹੇ। ਇਸ ਮੌਕੇ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ, ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਵੱਲੋਂ ਸਾਂਝੇ ਤੌਰ ਤੇ ਵਿਦਿਆਰਥੀਆਂ ਨੂੰ ਅਗਲੀ ਕਲਾਸ ਵਿੱਚ ਪ੍ਰਮੋਟ ਹੋਣ ਤੇ ਵਧਾਈ ਦਿੱਤੀ ਤੇ ਕਿਹਾ ਕਿ ਇਹਨਾਂ ਸਾਰੇ ਪੁਜੀਸ਼ਨਾ ਹਾਸਿਲ ਕਰਨ ਵਾਲੇ ਵਿਦਿਆਂਰਥੀਆਂ ਨੂੰ ਸਕੂਲ ਦੇ ਸਲਾਨਾ ਸਮਾਗਮ ਦੋਰਾਨ ਟ੍ਰਾਫੀਆਂ ਤੇ ਮੈਰਿਟ ਸਰਟੀਫੀਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ।