ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ, ਜੋ ਕਿ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਅਗੁਵਾਈ ਹੇਠ ਵਿੱਦਿਆ ਅਤੇ ਖੇਡਾਂ ਦੇ ਖੇਤਰ ਵਿੱਚ ਨਿੱਤ ਨਵੀਆਂ ੳਚਾਈਆਂ ਛੋਹ ਰਿਹਾ ਹੈ, ਦੀ ਕਾਮਯਾਬੀ ਦੀ ਰਾਹ ਵਿੱਚ ਇੱਕ ਨਵਾਂ ਮੀਲ ਪੱਥਰ ਜੁੜ੍ਹ ਗਿਆ ਹੈ। ਅੱਜ ਜਦੋਂ ਸੀ.ਬੀ.ਐੱਸ.ਈ. ਦਾ ਬਾਰ੍ਹਵੀਂ ਕਲਾਸ ਦਾ ਨਤੀਜਾ ਘੋਸ਼ਿਤ ਹੋਇਆ ਤਾਂ ਹਰ ਪਾਸੇ ਇੱਕ ਖੁਸ਼ੀ ਦੀ ਲਹਿਰ ਦੌੜ ਗਈ। ਸਕੂਲ ਦੇ ਕਾਮਰਸ ਸਟ੍ਰੀਮ ਦੇ ਵਿਦਿਆਰਥੀ ਦੀਪਕ ਨੇ ਬਿਜ਼ਨਸ ਸਟੱਡੀ ਵਿੱਚ ਸ਼ਤਪ੍ਰਤੀਸ਼ਤ ਅੰਕ ਹਾਸਲ ਕਰਕੇ ਸਕੂਲ ਦਾ ਨਾਂ ਰੋਸ਼ਨ ਕਰ ਦਿੱਤਾ। ਓਵਰਆਲ ਨਤੀਜਿਆਂ ਦੀ ਗੱਲ ਕਰੀਏ ਤਾ 11 ਵਿਦਿਆਰਥੀਆਂ ਨੇ 90% ਤੋਂ ਜਿਆਦਾ ਅੰਕ ਪ੍ਰਾਪਤ ਕਰਕੇ ਸਕੂਲ ਦੇ ਨਤੀਜਿਆਂ ਨੂੰ ਚਾਰ ਚੰਨ ਲਗਾ ਦਿੱਤੇ। ਜਿੰਨ੍ਹਾਂ ਵਿੱਚ ਸੁੱਖਪ੍ਰੀਤ ਕੌਰ (ਮੈਡਕਿਲ) 95.6%, ਦੀਪਕ (ਕਾਮਰਸ) 94.2%, ਰਣਦੀਪ ਸਿੰਘ (ਕਾਮਰਸ) 92.6%, ਅਰਮਾਨਪ੍ਰੀਤ ਕੌਰ (ਮੈਡੀਕਲ) 93.2%, ਵੰਸ਼ ਗੋਇਲ (ਕਾਮਰਸ) 93%, ਜਸਲੀਨ (ਕਾਮਰਸ) 91.2%, ਮਨਨ ਚੋਪੜਾ (ਨੌਨ ਮੈਡੀਕਲ) 91%, ਰਿਆ (ਕਾਮਰਸ) 90.8%, ਰਿਜ਼ਕ ਚਰਾਯਾ (ਕਾਮਰਸ) 90.6%, ਜਸਕੀਰਤ ਸਿੰਘ (ਕਾਮਰਸ) 90.2% ਅਤੇ ਦਿਲਜੀਤ ਕੌਰ (ਆਰਟਸ) 90% ਸ਼ਾਮਿਲ ਹਨ। ਸਕੂਲ ਦੇ 25 ਵਿਦਿਆਰਥੀਆਂ ਨੇ 85% ਤੋਂ 90% ਅੰਕ ਹਾਸਲ ਕੀਤੇ ਜਿੰਨ੍ਹਾ ਵਿੱਚ ਕਾਮਰਸ ਸਟ੍ਰੀਮ ਦੇ 16 ਵਿਦਿਆਰਥੀ, ਮਨਪ੍ਰੀਤ ਕੌਰ 89.6%, ਵਿਨੀਤਪਾਲ ਕੌਰ 89.2%, ਯਸ਼ਪ੍ਰੀਤ ਕੌਰ 89%, ਰਣਜੀਤ ਸਿੰਘ 89%, ਮਨਪ੍ਰੀਤ ਕੌਰ 89%, ਸੋਨਾਕਸ਼ੀ 88.8%, ਵਿਪਨਦੀਪ ਕੌਰ 88.8%, ਹਰਵਿੰਦਰ ਕੌਰ 88%, ਜਸਲੀਨ ਗਿੱਲ 87.8%, ਕੋਮਲਪ੍ਰੀਤ ਕੌਰ 87.6%, ਨਵਨੀਤ ਕੌਰ 87.4%, ਬਲਜੋਤ ਕੌਰ 87%, ਇੰਦਰਵੀਰ ਸਿੰਘ 85.8%, ਅਰਸ਼ਪ੍ਰੀਤ ਸਿੰਘ 85.4%, ਹਰਮਨਦੀਪ ਕੌਰ 85.4%, ਸੁੱਖਮਨਦੀਪ 85.2%, ਨੌਨ-ਮੈਡੀਕਲ ਦੇ 4 ਵਿਦਿਆਰਥੀ, ਦਿਪਾਂਸ਼ 89.8%, ਲਿਪਿਕਾ 89.6%, ਮਨਵੀਰ ਸਿੰਘ 89.2%, ਸੁਮਿਤ ਸ਼ਰਮਾ 88.8%, ਮੈਡੀਕਲ ਦੇ 2 ਅਰਮਾਨ ਕੋਹਲੀ 89.2%, ਖੁਸ਼ਨੂਰਦੀਪ ਕੌਰ 86.8% ਅਤੇ ਆਰਟਸ ਸਟ੍ਰੀਮ ਦੇ 3 ਵਿਦਿਆਰਥੀ, ਉੱਧਮਵੀਰ ਸਿੰਘ 86%, ਜਸ਼ਨਪ੍ਰੀਤ ਸਿੰਘ ਗਿੱਲ 86% ਅਤੇ ਮਨਰਾਜ ਸਿੰਘ ਤੂਰ 85% ਸ਼ਾਮਿਲ ਹਨ। ਇਸ ਤੋਂ ਇਲਾਵਾ ਕਈ ਵਿਦਿਆਰਥੀਆਂ ਦੇ ਵੱਖ-ਵੱਖ ਵਿਸ਼ਆਂ ਵਿੱਚੋਂ 100% ਨੰਬਰ ਵੀ ਆਏ ਹਨ। 125 ਤੋਂ ਵੱਧ ਵਿਦਿਆਰਥੀਆਂ ਦੇ ਅਲਗ-ਅਲਗ ਵਿਸ਼ਿਆਂ ਵਿੱਚੋਂ 90% ਤੋਂ ਉੱਪਰ ਨੰਬਰ ਆਏ ਹਨ ਜਿੰਨ੍ਹਾਂ ਵਿੱਚੋਂ ਪੇਂਟਿੰਗ ਵਿਸ਼ੇ ਵਿੱਚ 25, ਪੰਜਾਬੀ ਵਿੱਚ 24, ਅੰਗਰੇਜੀ ਵਿੱਚ 20, ਸਰੀਰਿਕ ਸਿੱਖਿਆ ਵਿੱਚ 18, ਬਿਜ਼ਨਸ ਸਟਡੀਜ਼ ਦੇ 12, ਅਕਾਉਂਟਸ ਦੇ 11, ਕੈਮਿਸਟਰੀ ਦੇ 7, ਅਰਥਸ਼ਾਸਤਰ ਦੇ 5, ਬਾਇਓਲੋਜੀ ਦੇ 2, ਗਣਿਤ ਦੇ 2, ਫਜ਼ਿਕਸ ਦਾ 1, ਅਤੇ ਹਿਸਟਰੀ ਦਾ 1 ਵਿਦਿਆਰਥੀ ਸ਼ਾਮਿਲ ਹੈ। ਇਸ ਤਰ੍ਹਾਂ ਬਲੂਮਿੰਗ ਬਡਜ਼ ਸਕੂਲ ਦਾ ਨਤੀਜਾ 100 ਫੀਸਦੀ ਰਿਹਾ ਅਤੇ ਸਕੂਲ ਮੈਨੇਜਮੈਂਟ ਵੱਲੋਂ ਸੰਜੀਵ ਕੁਮਾਰ ਸੈਣੀ ਚੇਅਰਮੈਨ ਬਲੂਮਿੰਗ ਬਡਜ਼ ਗਰੁਪ, ਕਮਲ ਸੈਣੀ ਚੇਅਰਪਰਸਨ ਬਲੂਮਿੰਗ ਬਡਜ਼ ਸਕੂਲ ਅਤੇ ਡਾ. ਹਮੀਲੀਆ ਰਾਣੀ ਸਕੂਲ ਪ੍ਰਿੰਸੀਪਲ ਨੇ ਬੱਚਿਆਂ ਨੂੰ ਇਹ ਕਹਿੰਦੇ ਹੋਏ ਵਧਾਈ ਦਿੱਤੀ ਕਿ ਮਿਹਨਤ ਕਦੇ ਵਿਅਰਥ ਨਹੀਂ ਜਾਂਦੀ, ਮਿਹਨਤ ਦਾ ਫਲ਼ ਜ਼ਰੂਰ ਮਿਲਦਾ ਹੈ ਅਤੇ ਅੱਗੇ ਜਿੰਦਗੀ ਵਿੱਚ ਉੱਚ ਮੁਕਾਮ ਹਾਸਲ ਕਰਨ ਲਈ ਇਸੇ ਤਰ੍ਹਾਂ ਮਿਹਨਤ ਜਾਰੀ ਰੱਖਣ। ਚੇਅਰਪਰਸਨ ਮੈਡਮ ਕਮਲ ਸੈਣੀ ਜੀ ਨੇ ਕਿਹਾ ਕਿ ਕੋਵਿਡ ਮਹਾਂਮਾਰੀ ਦੇ ਚਲਦਿਆਂ ਲੌਕਡਾਉਨ ਕਰਕੇ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ ਜੋੜੀ ਰੱਖਣਾ ਇੱਕ ਬਹੁਤ ਮੁਸ਼ਕਿਲ ਕਾਰਾ ਸੀ ਪਰ ਸਕੂਲ ਦਾ ਇਹ ਸ਼ਾਨਦਾਰ ਨਤੀਜਾ ਯਕੀਨੀ ਤੌਰ ਤੇ ਦਰਸਾਉਂਦਾ ਹੈ ਕਿ ਵਿਦਿਆਥੀਆਂ ਅਤੇ ਅਧਿਆਪਕਾਂ ਵੱਲੋਂ ਕੀਤੀ ਗਈ ਅਣਥੱਕ ਮਿਹਨਤ ਸਫ«ਲ ਹੋਈ। ਪਾਸ ਹੋਏ ਵਿਦਿਆਰਥੀਆਂ ਲਈ ਚੰਗੇ ਭਵਿੱਖ ਦੀ ਕਾਮਨਾ ਕਰਦੇ ਹੋਏ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਨੇ ਕਿਹਾ ਕਿ ਬਲੂਮਿੰਗ ਬਡਜ਼ ਵਿੱਦਿਅਕ ਸੰਸਥਾ ਇਹਨਾਂ ਨਤੀਜਿਆਂ ਨੂੰ ਹੋਰ ਵੀ ਬਿਹਤਰ ਕਰਨ ਲਈ ਹਰ ਸੰਭਵ ਯਤਨ ਕਰਦੀ ਰਹੇਗੀ। ਇਸ ਮੌਕੇ ਸੰਜੀਵ ਕੁਮਾਰ ਸੈਣੀ ਚੇਅਰਮੈਨ ਬੀ.ਬੀ.ਐੱਸ਼ ਗਰੁੱਪ, ਚੇਅਰਪਰਸਨ ਮੈਡਮ ਕਮਲ ਸੈਣੀ ਅਤੇ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਬੱਚਿਆਂ ਅਤੇ ਸਮੂਹ ਸਟਾਫ ਦਾ ਮੂੰਹ ਮਿੱਠਾ ਕਰਵਾਇਆ ਅਤੇ ਵਧਾਈ ਦਿੱਤੀ।