Latest News & Updates

ਬਲੂਮਿੰਗ ਬਡਜ਼ ਸਕੂਲ ਵਿਖੇ ਨੈਲਸਨ ਮੈਂਡੇਲਾ ਅੰਤਰਰਾਸ਼ਟਰੀ ਦਿਵਸ ਮੌਕੇ ਕਰਵਾਈ ਗਈ ਵਿਸ਼ੇਸ ਸਭਾ

ਨੈਲਸਨ ਮੰਡੇਲਾ ਨੇ 67 ਸਾਲਾਂ ਤੱਕ ਸਮਾਜਿਕ ਨਿਆਂ ਲਈ ਲੜਾਈ ਲੜੀ - ਪ੍ਰਿੰਸੀਪਲ

ਬਲੂਮਿੰਗ ਬਡਜ਼ ਸਕੂਲ ਵਿਖੇ ਅੱਜ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਅਗੁਵਾਈ ਹੇਠ ਨੈਲਸਨ ਮੰਡੇਲਾ ਅੰਤਰਰਾਸ਼ਟਰੀ ਦਿਵਸ, ਜਿਸਨੂੰ ਮੰਡੇਲਾ ਦਿਵਸ ਵੀ ਕਿਹਾ ਜਾਂਦਾ ਹੈ, ਮੌਕੇ ਵਿਦਿਆਰਥੀਆ ਵੱਲੋਂ ਵਿਸ਼ੇਸ਼ ਸਭਾ ਕਰਵਾਈ ਗਈ। ਜਿਸ ਦੋਰਾਨ ਵਿਦਿਆਰਥੀਆਂ ਵੱਲੋਂ ਸਾਉਥ ਅਫਰੀਕਾ ਦੇ ਪਹਿਲੇ ਅਸ਼ਵੇਤ ਰਾਸ਼ਟਰਪਤੀ ਨੈਲਸਨ ਮੈਂਡੇਲਾ ਦੇ ਜਨਮ ਦਿਵਸ ਮੌਕੇ ਉਹਨਾਂ ਦੇ ਜੀਵਨ ਸੰਬੰਧੀ ਆਰਟੀਕਲ ਤੇ ਚਾਰਟ ਪੇਸ਼ ਕੀਤੇ ਗਏ ਜਿਸ ਵਿੱਚ ਉਹਨਾਂ ਦੱਸਿਆ ਕਿ ਦੱਖਣੀ ਅਫ਼ਰੀਕਾ ਦੇ ਪਹਿਲੇ ਕਾਲੇ ਅਤੇ ਲੋਕਤੰਤਰੀ ਤੌਰ ‘ਤੇ ਚੁਣੇ ਗਏ ਰਾਸ਼ਟਰਪਤੀ ਨੈਲਸਨ ਮੰਡੇਲਾ ਨੇ ਆਪਣੀ ਜ਼ਿੰਦਗੀ ਔਰਤਾਂ ਅਤੇ ਮਰਦਾਂ ਨੂੰ ਉਨ੍ਹਾਂ ਦੇ ਧਰਮ ਅਤੇ ਜਾਤੀ ਦੀ ਪਰਵਾਹ ਕੀਤੇ ਬਿਨਾਂ ਨਿਆਂ ਅਤੇ ਸਥਾਈ ਸ਼ਾਂਤੀ ਲਈ ਸੰਵਾਦ ਤੇ ਏਕਤਾ ਨੂੰ ਉਤਸ਼ਾਹਿਤ ਕਰਨ ਲਈ ਸਮਰਪਿਤ ਕੀਤੀ। ਸ਼ਾਂਤੀ ਅਤੇ ਸੱਭਿਆਚਾਰ ਵਿੱਚ ਉਹਨਾਂ ਦੇ ਯੋਗਦਾਨ ਨੂੰ ਮਾਨਤਾ ਦੇਣ ਲਈ, ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੇ 2009 ਵਿੱਚ ਮਤਾ ਅ/੍ਰਓਸ਼/64/13 ਨੂੰ ਅਪਣਾਇਆ ਜਿਸ ਨੇ 18 ਜੁਲਾਈ ਨੂੰ ਉਹਨਾਂ ਦੀ ਜਨਮ ਵਰ੍ਹੇਗੰਢ ਨੈਲਸਨ ਮੰਡੇਲਾ ਅੰਤਰਰਾਸ਼ਟਰੀ ਦਿਵਸ ਵਜੋਂ ਮਨਾਇਆ। ਨੈਲਸਨ ਮੈਂਡੇਲਾ ਅੰਤਰਰਾਸ਼ਟਰੀ ਦਿਵਸ, ਕ੍ਰਾਂਤੀਕਾਰੀ ਨੈਲਸਨ ਮੰਡੇਲਾ ਦੇ ਸਨਮਾਨ ਵਿੱਚ ਇੱਕ ਅੰਤਰਰਾਸ਼ਟਰੀ ਸਮਾਰੋਹ ਹੈ, ਜੋ ਹਰ ਸਾਲ 18 ਜੁਲਾਈ ਨੂੰ ਉਹਨਾਂ ਦੇ ਜਨਮ ਦਿਨ ‘ਤੇ ਮਨਾਇਆ ਜਾਂਦਾ ਹੈ। ਉਹਨਾਂ ਦੇ ਜੀਵਨ ਬਾਰੇ ਦੱਸਦੇ ਹੋਏ ਵਿਦਿਆਰਥੀ ਨੇ ਦੱਸਿਆ ਕਿ ਨੈਲਸਨ ਮੰਡੇਲਾ ਦਾ ਬਚਪਨ ਗਰੀਬੀ ਵਿੱਚ ਨਿਕਲਿਆ। ਉਹਨਾਂ ਦੇ ਪਿਤਾ ਦੀ ਮੌਤ ਤੋਨ ਬਾਅਦ ਉਹ ਆਪਣੇ ਚਾਚੇ ਕੋਲ ਰਹਿਣ ਚਲੇ ਗਏ ਜੋ ਉਸਦਾ ਵਿਆਹ ਪਿੰਡ ਦੀ ਇੱਕ ਕੁੜੀ ਨਾਲ ਕਰਨਾ ਚਾਹੁੰਦਾ ਸੀ। ਪਰ ਨੈਲਸਨ ਦੀਆਂ ਹੋਰ ਯੋਜਨਾਵਾਂ ਸਨ। ਉਹ ਭੱਜ ਕੇ ਜੋਹਾਨਸਬਰਗ ਦੇ ਵੱਡੇ ਸ਼ਹਿਰ ਚਲਾ ਗਿਆ ਅਤੇ ਉੱਥੇ ਹੀ ਉਹ ਰੰਗਭੇਦ ਦੇ ਸੰਪਰਕ ਵਿੱਚ ਆਇਆ, ਜਿਸਦਾ ਮਤਲਬ ਹੈ ‘ਵੱਖਰਾਪਨ’। ਕਾਲਿਆਂ ਨੂੰ ਗੋਰਿਆਂ ਤੋਂ ਵੱਖ ਕਰ ਦਿੱਤਾ ਗਿਆ ਅਤੇ ਉਨ੍ਹਾਂ ਨਾਲ ਮਾੜਾ ਅਤੇ ਬੇਇਨਸਾਫੀ ਵਾਲਾ ਸਲੂਕ ਕੀਤਾ ਗਿਆ। ਨੈਲਸਨ ਬੇਇਨਸਾਫ਼ੀ ਨਾਲ ਨਫ਼ਰਤ ਕਰਦਾ ਸੀ ਅਤੇ ਉਹ ਉਸ ਤਰੀਕੇ ਨੂੰ ਸਵੀਕਾਰ ਨਹੀਂ ਕਰ ਸਕਦਾ ਸੀ ਜਿਸ ਤਰ੍ਹਾਂ ਲੋਕਾਂ ਨਾਲ ਉਨ੍ਹਾਂ ਦੀ ਚਮੜੀ ਦੇ ਰੰਗ ਕਾਰਨ ਵੱਖਰਾ ਸਲੂਕ ਕੀਤਾ ਜਾਂਦਾ ਸੀ। ਉਹ ਨਹੀਂ ਚਾਹੁੰਦਾ ਸੀ ਕਿ ਉਸਦੇ ਬੱਚੇ – ਜਾਂ ਕੋਈ ਵੀ ਦੱਖਣੀ ਅਫ਼ਰੀਕੀ ਬੱਚੇ – ਰੰਗਭੇਦ ਨਾਲ ਵੱਡੇ ਹੋਣ। ਨਸਲੀ ਵਿਤਕਰੇ ਵਿਰੁੱਧ ਅਤੇ ਦੱਖਣੀ ਅਫ਼ਰੀਕਾ ਦੇ ਬੱਚਿਆਂ ਦੀ ਆਜ਼ਾਦੀ ਲਈ ਉਸ ਦੇ ਸੰਘਰਸ਼ ਕਾਰਨ ਉਸ ਨੂੰ 27 ਸਾਲ ਦੀ ਜੇਲ੍ਹ ਕੱਟਣੀ ਪਈ। ਸਕੂਲ ਪ੍ਰਿੰਸੀਪਲ ਡਾ. ਹਮਲਿੀਆ ਰਾਣੀ ਨੇ ਦੱਸਿਆ ਕਿ ਨੈਲਸਨ ਮੈਂਡੇਲਾ 72 ਸਾਲਾਂ ਦੇ ਸਨ ਜਦੋਂ ਉਸਨੂੰ ਰਿਹਾ ਕੀਤਾ ਗਿਆ ਸੀ। ਪਰ ਇੰਨਾ ਬੁਰਾ ਸਲੂਕ ਹੋਣ ਦੇ ਬਾਵਜੂਦ, ਉਹ ਰੰਗਭੇਦ ਲਈ ਜ਼ਿੰਮੇਵਾਰ ਲੋਕਾਂ ਤੋਂ ਬਦਲਾ ਨਹੀਂ ਲੈਣਾ ਚਾਹੁੰਦਾ ਸੀ। ਉਹ ਚਾਹੁੰਦਾ ਸੀ ਕਿ ਕਾਲੇ ਅਤੇ ਗੋਰੇ ਇਕਸੁਰਤਾ ਵਿਚ ਰਹਿਣ ਅਤੇ ਇਕੱਠੇ ਮਿਲ ਕੇ ਵਧੀਆ ਭਵਿੱਖ ਬਣਾਉਣ। ਨੈਲਸਨ ਮੈਂਡੇਲਾ ਨੂੰ 1993 ਦਾ ਨੋਬਲ ਸ਼ਾਂਤੀ ਪੁਰਸਕਾਰ ਮਿਲਿਆ ਤੇ ਉਹਨਾਂ ਨੇ ਇਸ ਮੌਕੇ ਤੇ ਕਿਹਾ ਕਿ “ਦੱਖਣੀ ਅਫ਼ਰੀਕਾ ਦੇ ਬੱਚੇ ਖੁੱਲ੍ਹੇ ਮੈਦਾਨ ਵਿੱਚ ਖੇਡਣਗੇ, ਹੁਣ ਭੁੱਖ ਜਾਂ ਬਿਮਾਰੀ ਦੁਆਰਾ ਤਸੀਹੇ ਨਹੀਂ ਦਿੱਤੇ ਜਾਣਗੇ ਜਾਂ ਦੁਰਵਿਵਹਾਰ ਦੀ ਧਮਕੀ ਨਹੀਂ ਦਿੱਤੀ ਜਾਵੇਗੀ। ਬੱਚੇ ਸਾਡਾ ਸਭ ਤੋਂ ਵੱਡਾ ਖ਼ਜ਼ਾਨਾ ਹਨ।” ਜ਼ਿਕਰਯੋਗ ਹੈ ਕਿ ਸਕੂਲ ਵਿੱਚ ਇਸ ਤਰਾਂ ਦੀਆ ਗਤੀਵਿਧੀਆਂ ਲਗਾਤਾਰ ਕਰਵਾਈਆਂ ਜਾਂਦੀਆਂ ਹਨ ਤਾਂ ਜੋ ਵਿਦਿਆਰਥੀਆਂ ਨੂੰ ਦੁਨੀਆਂ ਦੇ ਮਹਾਨ ਲੋਕਾਂ ਦੇ ਜੀਵਨ ਤੋਂ ਜਾਣੂੰ ਕਰਵਾਇਆ ਜਾ ਸਕੇ ਤਾ ਜੋ ਉਹਨਾਂ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਜਿੰਦਗੀ ਵਿੱਚ ਅੱਗੇ ਵੱਧ ਸਕਣ।