ਜ਼ਿਲ੍ਹਾ ਮੋਗਾ ਦੀਆਂ ਨਾਮਵਰ ਸਿੱਖਿਅਕ ਸੰਸਥਾਵਾਂ ਬੀ.ਬੀ.ਐਸ ਗਰੁੱਪ ਆਫ ਸਕੂਲਜ਼ ਜੋ ਕਿ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਸਰਪ੍ਰਸਤੀ ਹੇਠ ਚੱਲ ਰਹੀਆਂ ਹਨ ਦਾ ਹੀ ਹਿੱਸਾ ਬਲੂਮਿੰਗ ਬੱਡਜ਼ ਏ.ਬੀ.ਸੀ. ਮੋਂਟੈਸਰੀ ਸਕੂਲ ਵਿਖੇ ਨੰਨੇ-ਮੁੰਨੇ ਬੱਚਿਆਂ ਵੱਲੋਂ ਵਾਤਾਵਰਨ ਦਿਵਸ ਨਾਲ ਸੰਬੰਧਤ ਚਾਰਟ ਪੇਸ਼ ਕਰਕੇ ਤੇ ਸਕੂਲ ਵਿੱਚ ਬੂਟੇ ਲਗਾ ਕੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ। ਹਰ ਸਾਲ ਨੰਨੇ-ਮੁੰਨੇ ਬੱਚਿਆਂ ਵੱਲੋਂ ਸਕੂਲ ਵਿੱਚ ਬੂਟੇ ਲਗਾਏ ਜਾਂਦੇ ਹਨ ਤੇ ਉਹਨਾਂ ਦੀ ਦੇਖਭਾਲ ਵੀ ਕੀਤੀ ਜਾਂਦੀ ਹੈ। ਮੋਂਟੈਸਰੀ ਐਕਟੀਵਿਟੀ ਦੋਰਾਨ ਵੀ ਉਹਨਾਂ ਨੁੰ ਪੋਦਿਆਂ ਨੂੰ ਪਾਣੀ ਦੇਣਾ ਸਿਖਾਇਆ ਜਾਂਦਾ ਹੈ ਤਾਂ ਜੋ ਬਚਪਣ ਤੋਂ ਹੀ ਉਹ ਕੁਦਰਤ ਨਾਲ ਜੁੜ ਜਾਣ। ਇਸ ਦੇ ਤਹਿਤ ਸਕੂਲ ਪ੍ਰਿੰਸੀਪਲ ਸ਼੍ਰੀ ਮਤੀ ਸੋਨੀਆ ਸ਼ਰਮਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਾਤਾਵਰਨ ਦਿਵਸ ਸਾਨੂੰ ਹਰ ਸਾਲ ਇਸ ਗੱਲ ਦੀ ਯਾਦ ਦਵਾਉਂਦਾ ਹੈ ਕਿ ਸਾਨੂੰ ਆਪਣੇ ਵਾਤਾਵਰਨ ਨੂੰ ਸੰਭਾਲਣ ਦੀ ਲੋੜ ਹੈ। ਹਰ ਸਾਲ ਇਹ ਦਿਵਸ ਕਿਸੇ ਨਾ ਕਿਸੇ ਥੀਮ ਨਾਲ ਮਨਾਇਆ ਜਾਂਦਾ ਹੈ। ਇਸ ਸਾਲ ਦਾ ਥੀਮ ਹੈ ਸਿਰਫ ਇੱਕ ਧਰਤੀ: ਭਾਵ ਸਾਡੇ ਕੋਲ ਇਸ ਦੁਨੀਆ ਤੇ ਜਿਉਣ ਲਈ ਸਿਰਫ ਇੱਕ ਧਰਤੀ ਹੈ ਤੇ ਸਾਡੀ ਸਭ ਦੀ ਜਿੰਮੇਵਾਰੀ ਬਣਦੀ ਹੈ ਕਿ ਇਸ ਨੂੰ ਸਾਂਭਿਆ ਜਾਵੇ। ਰੁੱਖ ਲਗਾਉਣਾ ਤੇ ਉਹਨਾਂ ਦੀ ਦੇਖਭਾਲ ਕਰਨਾ ਹਰ ਇਕ ਇਨਸਾਨ ਦੀ ਜਿੰਮੇਵਾਰੀ ਹੈ ਤੇ ਹਰ ਇਨਸਾਨ ਨੂੰ ਆਪਣੀ ਜਿੰਦਗੀ ਵਿੱਚ ਇੱਕ ਰੁੱਖ ਲਗਾਉਣਾ ਚਾਹੀਦਾ ਹੈ ਤੇ ਉਸਦੀ ਦੇਖਭਾਲ ਕਰਨੀ ਚਾਹੀਦੀ ਹੈ।