Latest News & Updates

ਬਲੂਮਿੰਗ ਬਡਜ਼ ਸਕੂਲ ਵਿਖੇ ਸ਼੍ਰੀ ਗੁਰੁ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਬਦ ਗਾਇਨ ਕੀਤਾ ਗਿਆ

ਇਲਾਕੇ ਦੀ ਨਾਮਵਰ ਵਿਦਿਆਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਅਗੁਵਾਈ ਹੇਠ ਵਿਸ਼ੇਸ ਸਭਾ ਕਰਵਾਈ ਗਈ ਜਿ ਦੋਰਾਨ ਸਕੂਲ ਦੇ ਵਿਦਿਆਰਥੀਆਂ ਵੱਲੋਂ ਸਿੱਖਾਂ ਦੇ ਪੰਜਵੇ ਗੁਰੁ ਸ਼੍ਰੀ ਗੁਰੁ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬੜੀ ਹੀ ਸ਼ਰਧਾ ਨਾਲ ਸ਼ਬਦ ਗਾਇਨ ਕੀਤਾ ਗਿਆ ਤੇ ਉਹਨਾਂ ਦੀ ਜੀਵਨੀ ਨੂੰ ਦਰਸ਼ਾਉਂਦੇ ਹੋਏ ਚਾਰਟ ਤੇ ਆਰਟੀਕਲ ਪੇਸ਼ ਕੀਤੇ ਗਏ। ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ ਅਪ੍ਰੈਲ 1563 ਨੂੰ ਗੋਇੰਦਵਾਲ ਸਾਹਿਬ ਤਰਨਤਾਰਨ ਵਿਖੇ ਹੋਇਆ ਸੀ। ਉਨ੍ਹਾਂ ਦੇ ਪਿਤਾ ਸਿੱਖਾਂ ਦੇ ਚੌਥੇ ਗੁਰੂ ਸ਼੍ਰੀ ਗੁਰੂ ਰਾਮਦਾਸ ਸਨ ਅਤੇ ਉਨ੍ਹਾਂ ਦੀ ਮਾਤਾ ਦਾ ਨਾਮ ਮਾਤਾ ਭਾਨੀ ਸੀ। 1581 ਵਿੱਚ, ਉਹ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਸਿੱਖਾਂ ਦੇ ਪੰਜਵੇਂ ਗੁਰੂ ਬਣੇ। ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਵਿੱਚ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ। ਉਹਨਾਂ ਨੇ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਚਾਰ ਦਰਵਾਜ਼ੇ ਵੀ ਤਿਆਰ ਕੀਤੇ ਤੇ ਇਹ ਘੋਸ਼ਣਾ ਕੀਤੀ ਕਿ “ਮੇਰਾ ਵਿਸ਼ਵਾਸ ਸਾਰੀਆਂ ਜਾਤਾਂ ਅਤੇ ਸਾਰੇ ਧਰਮਾਂ ਦੇ ਲੋਕਾਂ ਲਈ ਹੈ, ਉਹ ਜਿਸ ਵੀ ਦਿਸ਼ਾ ਤੋਂ ਆਉਂਦੇ ਹਨ ਅਤੇ ਜਿਸ ਵੀ ਦਿਸ਼ਾ ਵਿੱਚ ਝੁਕਦੇ ਹਨ।” ਗੁਰੂ ਜੀ ਨੇ ਹਰ ਸਿੱਖ ਨੂੰ ਆਪਣੀ ਨੇਕ ਕਮਾਈ ਵਿੱਚੋਂ ਦਸਵੰਧ ਕੱਢਣ ਲਈ ਵੀ ਕਿਹਾ ਭਾਵ ਕਮਾਈ ਦਾ ਦੱਸਵਾਂ ਹਿੱਸਾ ਸਮਾਜ ਭਲਾਈ ਤੇ ਦਾਨ ਪੁੰਨ ਕਰਨ ਲਈ ਵੀ ਪ੍ਰੇਰਿਤ ਕੀਤਾ। ਉਹਨਾਂ ਨੇ ਪਿਛਲੇ ਗੁਰੂਆਂ ਅਤੇ ਕਈ ਭਗਤਾਂ ਦੀ ਬਾਣੀ ਨੂੰ ਕਿੱਠਾ ਕੀਤਾ ਤੇ ਭਾਈ ਗੁਰਦਾਸ ਤੋਂ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਰਚਨਾ ਕਰਵਾਈ। ਗੁਰੂ ਅਰਜਨ ਦੇਵ ਜੀ ਨੇ ਹਿੰਦੂ ਅਤੇ ਮੁਸਲਿਮ ਦੋਹਾਂ ਸੰਤਾਂ ਦੀਆਂ ਰਚਨਾਵਾਂ ਨੂੰ ਵੀ ਸ਼ਾਮਲ ਕੀਤਾ ਜੋ ਕਿ ਸਿੱਖ ਧਰਮ ਅਤੇ ਗੁਰੂਆਂ ਦੀਆਂ ਸਿੱਖਿਆਵਾਂ ਨਾਲ ਮੇਲ ਖਾਂਦੀਆਂ ਸਨ। ਮੁਗਲ ਬੳਦਸ਼ਾਹ ਜਹਾਂਗੀਰ ਨੇ 1606 ਦੇ ਅਖੀਰ ਵਿੱਚ, ਗੁਰੂ ਅਰਜਨ ਦੇਵ ਜੀ ਨੂੰ ਗ੍ਰਿਫਤਾਰ ਕਰਕੇ ਲਾਹੌਰ ਲਿਆਂਦਾ ਗਿਆ। ਜਿੱਥੇ ਉਹਨਾਂ ਨੂੰ ਬਹੁਤ ਤਸੀਹੇ ਦਿੱਤੇ ਗਏ। ਉਸ ਨੂੰ ਬਲਦੀ ਹੋਈ ਗਰਮ ਤਵੀ ‘ਤੇ ਬਿਠਾਇਆ ਗਿਆ ਜਿਸ ਤੋਂ ਬਾਅਦ ਉਸ ਦੇ ਸਿਰ ਅਤੇ ਸਰੀਰ ‘ਤੇ ਲਾਲ ਗਰਮ ਰੇਤ ਪਾ ਦਿੱਤੀ ਗਈ ਤੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਉਹਨਾਂ ਦੀ ਇਸ ਲਾਸਾਨੀ ਸ਼ਹੀਦੀ ਦੇ ਕਾਰਨ ਉਹਨਾਂ ਨੂੰ ਸ਼ਹੀਦਾਂ ਦੇ ਸਰਤਾਜ ਵੀ ਕਿਹਾ ਜਾਂਦਾ ਹੈ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੇ ਸਿੱਖ ਧਰਮ ਦੇ ਸਮੁੱਚੇ ਚਰਿੱਤਰ ਨੂੰ ਨਿਸ਼ਕਾਮ ਲੋਕਾਂ ਤੋਂ ਦਲੇਰ ਸੰਤ ਸਿਪਾਹੀਆਂ ਤੱਕ ਬਦਲ ਦਿੱਤਾ। ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਵਿਦਿਆਰਥੀਆ ਨੂੰ ਕਿਾਹ ਕਿ ਸਾਨੂਮ ਗੁਰੁ ਜੀ ਦੀਆਂ ਸਿੱਖਿਆਵਾਂ ਨੁੰ ਆਪਣੇ ਜੀਵਨ ਵਿੱਚ ਧਾਰਨ ਕਰਨਾ ਚਾਹੀਦਾ ਹੈ ਤੇ ਉਹਨਾਂ ਦੇ ਦੱਸੇ ਹੋਏ ਮਾਰਗ ਤੇ ਚੱਲਣਾ ਚਾਹੀਦਾ ਹੈ। ਇਸ ਮੌਕੇ ਸਮੂਹ ਸਕੂਲ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।