Latest News & Updates

ਬਲੂਮਿੰਗ ਬਡਜ਼ ਸਕੂਲ ਦੇ 5 ਖਿਡਾਰੀ ਪ੍ਰੀ-ਨੈਸ਼ਨਲ ਸ਼ੂਟਿੰਗ ਖੇਡਾਂ ਲਈ ਅਹਿਮਦਾਬਾਦ, ਗੁਜਰਾਤ ਹੋਏ ਰਵਾਨਾ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਗੁਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਸਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਦਿਨ ਦੁਗਣੀ ਰਾਤ ਚੌਗਣੀ ਉੱਨਤੀ ਕਰਦਾ ਨਾ ਸਿਰਫ ਵਿਦਿਅਕ ਖੇਤਰ ਬਲਕਿ ਖੇਡਾਂ ਵਿੱਚ ਵੀ ਆਪਣੀ ਵੱਖਰੀ ਪਹਿਚਾਨ ਬਣਾਉਂਦਾ ਅੱਗੇ ਵੱਧ ਰਿਹਾ ਹੈ। ਬਲੂਮਿੰਗ ਬਡਜ਼ ਸਕੂਲ ਦੇ 5 ਸ਼ੂਟਰਜ਼ 10 ਅਕਤੂਬਰ ਤੋਂ ਲੈ ਕੇ 30 ਅਕਤੂਬਰ ਤੱਕ ਅਹਿਮਦਾਬਾਦ, ਗੁਜਰਾਤ ਵਿਖੇ ਹੋਣ ਵਾਲੀ ਆਲ ਇੰਡੀਆ ਮਾਵਲੰਕਰ ਸ਼ੂਟਿੰਗ ਚੈਂਪਿਅਨਸ਼ਿਪ ਲਈ ਰਵਾਨਾ ਹੋਏ। ਇਸ ਸੰਬੰਧੀ ਜਾਣਕਾਰੀ ਦਿੰਦਆਂ ਸਕੂਲ ਦੇ ਸ਼ੂਟਿੰਗ ਕੋਚ ਹਰਜੀਤ ਸਿੰਘ ਨੇ ਦੱਸਿਆ ਕਿ ਇਹਨਾਂ ਖਿਡਾਰੀਆਂ ਨੇ ਪਹਿਲਾਂ ਮੁਹਾਲੀ ਵਿਖੇ ਹੋਏ ਰਾਜ ਪੱਧਰੀ ਮੁਕਾਬਲਿਆਂ ਵਿੱਚ ਆਪਣਾ ਵਧੀਆ ਖੇਡ ਪ੍ਰਦਰਸ਼ਨ ਕਰਦਿਆਂ ਨੋਰਥ ਜ਼ੋਨ ਲਈ ਕੁਆਲੀਫਾਈ ਕੀਤਾ। ਇਸ ਤੋਂ ਬਾਅਦ ਜੈਪੁਰ ਵਿਖੇ ਹੋਈ ਪੂਰੇ ਨੌਰਥ ਜੌਨ ਦੇ ਸ਼ੁਟਿੰਗ ਚੈਂਪਿਅਨਸ਼ਿਪ ਦੌਰਾਨ ਆਪਣੇ ਜੌਹਰ ਵਿਖਾਉਂਦਿਆਂ ਨੌਂਵੀਂ ਕਲਾਸ ਦੇ ਹਰਜਾਪ ਸਿੰਘ ਨੇ 400 ਅੰਕਾਂ ਵਿੱਚੋਂ 389 ਅੰਕ ਹਾਸਿਲ ਕਰਦਿਆਂ ਪੂਰੇ ਨੋਰਥ ਜ਼ੋਨ ਵਿੱਚੋਂ ਚੋਥੇ ਨੰਬਰ ਤੇ ਰਿਹਾ ਤੇ ਅੱਠਵੀਂ ਜਮਾਤ ਦੇ ਹਰਕਰਨਵੀਰ ਨੇ 400 ਅੰਕਾ ਵਿੱਚੋਂ 378 ਅੰਕ ਹਾਸਿਲ ਕੀਤੇ ਅਤੇ ਛੇਵੀਂ ਜਮਾਤ ਦੇ ਸਾਹਿਬ ਅਰਜਨ ਸਿੰਘ ਨੇ ਪੀਪ ਸਾਇਡ ਏਅਰ ਰਾਇਫਲ ਈਵੈਂਟ ਵਿੱਚ 400 ਅੰਕਾਂ ਵਿੱਚੋਂ 363 ਅੰਕ ਹਾਸਿਲ ਕੀਤੇ ਅਤੇ ਸੱਤਵੀਂ ਕਲਾਸ ਦੇ ਯਸ਼ ਚੌਧਰੀ ਨੇ ਏਅਰ ਪਿਸਟਲ ਈਵੈਂਟ ਵਿਚੋਂ ਸਕੋਰ ਹਾਸਿਲ ਕਰਦਿਆ ਹੋਇਆ ਪ੍ਰੀ-ਨੈਸ਼ਨਲ ਸ਼ੂਟਿੰਗ ਲਈ ਕੁਆਲੀਫਾਈ ਕੀਤਾ। ਦਸਵੀਂ ਕਲਾਸ ਦੇ ਹਰਮਨਦੀਪ ਸਿੰਘ ਜੋ ਕਿ ਪਹਿਲਾਂ ਹੀ ਪ੍ਰੀ-ਨੈਸ਼ਨਲ ਲਈ ਕੁਆਲੀਫਾਈ ਕਰ ਚੁੱਕਾ ਹੈ, ਵੀ ਇਸ ਮੁਕਾਬਲੇ ਲਈ ਚੁਣਿਆ ਗਿਆ। ਗੋਰਤਲਬ ਹੈ ਕਿ ਸਕੂਲ ਵਿੱਚ ਅਤਿ ਆਧੁਨਿਕ ਤਕਨੀਕ ਵਾਲੀ ਓਲੰਪਿਕ ਲੈਵਲ ਦੀ ਸ਼ੁਟਿੰਗ ਰੇਂਜ ਵਿਦਿਆਰਥੀਆਂ ਲਈ ਮੁਹੱਈਆ ਕਰਵਾਈ ਗਈ ਹੈ ਜਿਸ ਤੇ ਪ੍ਰੈਕਟਿਸ ਕਰਦਿਆਂ ਹੀ ਇਹਨਾਂ ਖਿਡਾਰੀਆਂ ਨੇ ਇਹ ਮੁਕਾਮ ਹਾਸਿਲ ਕੀਤਾ ਹੈ। ਬਲੂਮਿੰਗ ਬਡਜ਼ ਸਕੂਲ ਦੇ ਸ਼ੂਟਰਜ਼ ਨੂੰ ਇਹਨਾਂ ਹੋਣ ਵਾਲੀਆ ਪ੍ਰੀ-ਨੈਸ਼ਨਲ ਗੇਮਜ਼ ਦਾ ਬੇਸਬਰੀ ਨਾਲ ਇੰਤਜ਼ਾਰ ਸੀ, ਤਾਂ ਜੋ ਕਿ ਇਹ ਸ਼ੂਟਰਜ਼ ਇਹਨਾਂ ਸ਼ੂਟਿੰਗ ਮੁਕਾਬਲਿਆ ਵਿੱਚ ਆਪਣਾ ਸਿੱਕਾ ਜਮਾ ਸਕਣ ਤੇ ਆਪਣੇ ਸਕੂਲ, ਜ਼ਿਲੇ ਅਤੇ ਮਾਪਿਆਂ ਦਾ ਨਾਮ ਰੋਸ਼ਨ ਕਰ ਸਕਣ। ਇਸ ਮੌਕੇ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ ਅਤੇ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਸਾਂਝੇ ਤੌਰ ਤੇ ਖਿਡਾਰੀਆਂ ਨੂੰ ਇਹਨਾਂ ਮੁਕਾਬਲਿਆਂ ਵਿੱਚ ਚੰਗਾ ਖੇਡ ਪ੍ਰਦਰਸ਼ਨ ਕਰਨ ਲਈ ਅਤੇ ਕਾਮਯਾਬੀ ਹਾਸਲ ਕਰਨ ਲਈ ਸ਼ੁੱਭ ਇੱਛਾਵਾਂ ਦਿੱਤੀਆਂ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਸੰਸਥਾ ਵਿੱਚ ਮੈਨਜਮੈਂਟ ਵੱਲੋਂ ਬੱਚਿਆਂ ਨੂੰ ਵਿਦਿਅਕ ਅਤੇ ਖੇਡ ਖੇਤਰ ਵਿੱਚ ਹਰ ਅਜੋਕੀ ਸਹੂਲਤ ਪ੍ਰਦਾਨ ਕੀਤੀ ਗਈ ਹੈ ਤਾਂ ਜੋ ਬੱਚੇ ਇੱਕ ਵਧੀਆ ਪਲੇਟਫਾਰਮ ਤੋਂ ਹੁੰਦੇ ਹੋਏ ਭਵਿੱਖ ਵਿੱਚ ਹਰ ਮੁਕਾਬਲੇ ਲਈ ਤਿਆਰ ਹੋ ਸਕਣ। ਉਹਨਾਂ ਨੇ ਸ਼ੂਟਿੰਗ ਕੋਚ ਸ੍ਰ. ਹਰਜੀਤ ਸਿੰਘ ਦਾ ਧੰਨਵਾਦ ਕੀਤਾ ਜੋ ਉਹਨਾਂ ਦੀ ਮਿਹਨਤ ਸਦਕਾ ਬੱਚਿਆਂ ਨੇ ਵਧੀਆ ਖੇਡ ਪ੍ਰਦਰਸ਼ਨ ਕਰਦੇ ਹੋਏ ਪ੍ਰੀ-ਨੈਸ਼ਨਲ ਖੇਡਾਂ ਵਿਚ ਆਪਣਾ ਨਾਂ ਦਰਜ ਕਰਵਾਇਆ। ਉਹਨਾਂ ਕਿਹਾ ਸੰਸਥਾ ਦਾ ਮੁੱਖ ਉਦੇਸ਼ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਬੱਚਿਆਂ ਨੂੰ ਉਤਸ਼ਾਹਿਤ ਕਰਨਾ ਹੈ ਤਾਂ ਜੋ ਉਹਨਾਂ ਦਾ ਸਰਵਪੱਖੀ ਵਿਕਾਸ ਹੋ ਸਕੇ।