Latest News & Updates

ਬਲੂਮਿੰਗ ਬਡਜ਼ ਗਰੁੱਪ ਆਫ ਸਕੂਲਜ਼ ਦੇ 4 ਅਧਿਆਪਕਾਂ ਨੂੰ ਮਿਲੇ ਬੈਸਟ ਟੀਚਰ ਨੈਸ਼ਨਲ ਅਵਾਰਡ

ਇਲਾਕੇ ਦੀ ਨਾਮਵਰ ਸੰਸਥਾ ਬਲੂਮਿੰਗ ਬਡਜ਼ ਗਰੁੱਪ ਆਫ ਸਕੂਲਜ਼ ਜੋ ਕਿ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਰਹਿਨੁਮਾਈ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੀ ਹੈ ਅਤੇ ਇਸ ਪਹਿਚਾਣ ਦੀ ਚਮਕ ਨੂੰ ਬਣਾਈ ਰੱਖਣ ਲਈ ਪੂਰੇ ਉਪਰਾਲੇ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਬੀ.ਬੀ.ਐੱਸ ਗਰੁੱਪ ਅਧੀਨ 3 ਸਕੂਲ ਅਤੇ ਇੱਕ ਆਈਲੈਟਸ ਸਿਖਲਾਈ ਸੈਂਟਰ ਚਲ ਰਹੇ ਹਨ। ਸਿੱਖਿਆ ਦੇ ਖੇਤਰ ਵਿੱਚ ਇਹ ਗਰੁੱਪ ਪਿਛਲੇ ਲੰਬੇ ਸਮੇਂ ਤੋਂ ਆਪਣੀ ਅਦੁੱਤੀ ਸੇਵਾ ਦਾ ਵਡਮੁੱਲਾ ਯੋਗਦਾਨ ਪਾ ਰਿਹਾ ਹੈ। ਇਸ ਮਿਹਨਤ ਅਤੇ ਲਗਾਤਾਰ ਸ਼ਾਨਦਾਰ ਕਾਰਗੁਜ਼ਾਰੀ ਦੇ ਜਜ਼ਬੇ ਸਦਕਾ ਬੀਤੇ ਦਿਨੀ ਚੰਡੀਗੜ ਯੁਨੀਵਰਸਿਟੀ ਵਿਖੇ ਫੈਡਰੇਸ਼ਨ ਆਫ ਅਨਏਡਿਡ ਪ੍ਰਾਈਵੇਟ ਸਕੂਲਜ਼ ਅਤੇ ਐਸੋਸਿਏਸ਼ਨਸ ਆਫ ਪੰਜਾਬ ਵੱਲੋਂ ਕਰਵਾਏ ਗਏ ਫੈਪ ਨੈਸ਼ਨਲ ਅਵਾਰਡਜ਼ 2022 ਫਾਰ ਟੀਚਰਜ਼ ਵਿੱਚ ਬੀ.ਬੀ.ਐੱਸ ਗਰੁੱਪ ਸੰਸਥਾਵਾਂ ਦੇ 4 ਅਧਿਆਪਕਾਂ ਨੂੰ ਫੈਪ ਨੈਸ਼ਨਲ ਅਵਾਰਡਜ਼ ਨਾਲ ਸਨਮਨਿਤ ਕੀਤਾ ਗਿਆ। ਜਿਹਨਾਂ ਵਿੱਚੋਂ ਬਲੂਮਿੰਗ ਬਡਜ਼ ਸਕੂਲ, ਮੋਗਾ ਦੀ ਅਧਿਆਪਕਾ ਸ਼੍ਰੀਮਤੀ ਰੇਨੂ ਬਾਲਾ ਅਤੇ ਜਸ਼ਨਪ੍ਰੀਤ ਸਿੰਘ, ਬਲੂਮਿੰਗ ਬਡਜ਼ ਏ.ਬੀ.ਸੀ. ਮੋਨਟੈਸਰੀ ਸਕੂਲ ਦੀ ਅਧਿਆਪਕਾ ਸ਼੍ਰੀਮਤੀ ਗਗਨਦੀਪ ਕੌਰ ਅਤੇ ਚੰਦ ਨਵਾਂ ਬਲੂਮਿੰਗ ਬਡਜ਼ ਸੀਨਿਅਰ ਸਕੈਂਡਰੀ ਸਕੂਲ ‘ਚੋਂ ਸ਼੍ਰੀਮਤੀ ਕੋਮਲਪ੍ਰੀਤ ਕੌਰ ਨੂੰ ਨੈਸ਼ਨਲ ਅਵਾਰਡ ਮਿਲੇ। ਆਪਣੀ ਖੂਸ਼ੀ ਦਾ ਪ੍ਰਗਟਾਵਾ ਕਰਦਿਆ ਅਧਿਆਪਕ ਸ਼੍ਰੀਮਤੀ ਰੇਨੂ ਬਾਲਾ ਨੇ ਕਿਹਾ ਕਿ ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਲਈ ਇਹ ਬੜ੍ਹੇ ਹੀ ਮਾਨ ਵਾਲੀ ਗੱਲ ਹੈ ਕਿ ਉਹਨਾਂ ਦੀ ਕਾਰਗੁਜ਼ਾਰੀ ਨੂੰ ਵੀ ਪਹਿਚਾਨ ਮਿਲਣੀ ਸ਼ੁਰੂ ਹੋਈ ਹੈ ਅਤੇ ਇਸ ਉਪਰਾਲੇ ਲਈ ਉਹ ਸਭ ਤੋਂ ਪਹਿਲਾਂ ਤਾਂ ਫੈਡਰੇਸ਼ਨ ਆਫ ਅਨਏਡਿਡ ਪ੍ਰਾਈਵੇਟ ਸਕੂਲਜ਼ ਅਤੇ ਐਸੋਸਿਏਸ਼ਨਸ ਆਫ ਪੰਜਾਬ ਦਾ ਧੰਨਵਾਦ ਕਰਦੇ ਹਨ। ਜਸ਼ਨਪ੍ਰੀਤ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਇਹ ਅਵਾਰਡ ਪਿਛਲੇ ਸਾਲ ਵੀ ਮਿਲ ਚੁੱਕਾ ਹੈ ਤੇ ਉਹ ਧੰਨਵਾਦੀ ਹਨ ਬੀ.ਬੀ.ਐੱਸ ਗਰੁੱਪ ਦੇ ਜੋ ਕਿ ਉਹਨਾਂ ਨੂੰ ਆਪਣੇ ਤਜੁਰਬੇ ਨੂੰ ਵਿਦਿਆਰਥੀਆਂ ਨਾਲ ਸਾਂਝਾ ਕਰਨ ਲਈ ਵਧੀਆ ਪਲੇਟਫਾਰਮ ਮੁਹਈਆ ਕਰਵਾ ਰਹੇ ਹਨ ਅਤੇ ਫੈਪ ਦੀ ਪੂਰੀ ਟੀਮ ਦਾ ਵੀ ਧੰਨਵਾਦ ਕਰਦੇ ਹਨ ਜਿਹਨਾਂ ਨੇ ਪ੍ਰਾਈਵੇਟ ਸਕੂਲ ਦੇ ਅਧਿਆਪਕਾਂ ਦੇ ਸਨਮਾਨ ਲਈ ਰਾਸ਼ਟਰੀ ਪੱਧਰ ਤੇ ਪਲੇਟਫਾਰਮ ਤਿਆਰ ਕੀਤਾ। ਸ਼੍ਰੀਮਤੀ ਗਗਨਦੀਪ ਕੌਰ ਨੇ ਕਿਹਾ ਕਿ ਕਿਸੇ ਵੀ ਅਧਿਆਪਕ ਲਈ ਇਸ ਤਰ੍ਹਾਂ ਦੇ ਅਵਾਰਡ ਪ੍ਰੇਰਣਾ ਦਾ ਇੱਕ ਵੱਡਾ ਸਰੋਤ ਸਾਬਿਤ ਹੁੰਦੇ ਹਨ ਅਤੇ ਅਧਿਆਪਕਾਂ ਨੂੰ ਆਪਣੀ ਕਾਰਗੁਜ਼ਾਰੀ ਨੂੰ ਨਿਖਾਰਨ ਲਈ ਉਤਸ਼ਾਹਿਤ ਕਰਦੇ ਹਨ। ਉਹਨਾਂ ਫੈਡਰੇਸ਼ਨ ਅਤੇ ਸਕੂਲ਼ ਮੈਨੇਜਮੈਂਟ ਦਾ ਧੰਨਵਾਦ ਕੀਤਾ। ਸ਼੍ਰੀਮਤੀ ਕੋਮਲਪ੍ਰੀਤ ਕੌਰ ਨੇ ਵੀ ਆਪਣੀ ਖੂਸ਼ੀ ਦਾ ਪ੍ਰਗਟਾਵਾ ਕਰਦਿਆ ਕਿਹਾ ਕਿ ਫੈਪ ਵੱਲੋਂ ਦਿੱਤੇ ਇਸ ਅਵਾਰਡ ਲਈ ਉਹ ਬਹੁਤ ਧੰਨਵਾਦੀ ਤੇ ਖੁਸ਼ ਹਨ। ਉਹਨਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਬੈਂਸ, ਸਤਨਾਮ ਸਿੰਘ ਸੰਧੂ (ਚਾਂਸਲਰ ਚੰਡੀਗੜ ਯੁਨੀਵਰਸਿਟੀ), ਫੇਡਰੇਸ਼ਨ ਪ੍ਰਧਾਨ ਜਗਜੀਤ ਸਿੰਘ ਧੂਰੀ ਵਰਦੀਆਂ ਸ਼ਖਸੀਅਤਾਂ ਹੱਥੋਂ ਇਹ ਅਵਾਰਡ ਪ੍ਰਾਪਤ ਕਰਨਾ ਇਕ ਸੁਪਣੇ ਸੱਚ ਹੋਣ ਵਾਂਗ ਹੀ ਸੀ। ਬੀ.ਬੀ.ਐੱਸ ਗਰੁੱਪ ਦੇ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਫੈਡਰੇਸ਼ਨ ਵੱਲੋਂ ਫੈਪ ਨੈਸ਼ਨਲ ਅਵਾਰਡ ਕਰਵਾਉਣਾ ਆਪਣੇ ਆਪ ਵਿੱਚ ਹੀ ਇਕ ਮਿਸਾਲ ਹੈ। ਇਸ ਸੰਬੰਧੀ ਚੰਡੀਗੜ ਯੁਨੀਵਰਸਿਟੀ ਵਿਖੇ ਕਰਵਾਏ ਗਏ ਇਸ ਸਮਾਗਮ ਵਿੱਚ ਪੂਰੇ ਪੰਜਾਬ ਤੋਂ ਇਲਾਵਾ ਦੇਸ਼ ਭਰ ਦੇ 16 ਸੂਬਿਆਂ ਚੋਂ 600 ਦੇ ਕਰੀਬ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਜਿਨਾਂ ਦੀ ਚੋਣ ਪਹਿਲਾਂ ਵਾਂਗ ਹੀ ਇਕ ਨਿਰਪੱਖ ਏਜੰਸੀ ਵੱਲੋਂ ਕੀਤੀ ਗਈ। ਉੱਥੇ ਪਹੁੰਚੇ ਹਰ ਇੱਕ ਅਧਿਆਪਕ ਲਈ ਯੁਨੀਵਰਸਿਟੀ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਸਨ ਤਾਂ ਜੋ ਅਧਿਆਪਕਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਹੋਵੇ। ਇਸ ਤਰਾਂ ਦੇ ਅਵਾਰਡਜ਼ ਅਧਿਆਪਕਾਂ ਵਿੱਚ ਹੋਰ ਵੀ ਉਤਸ਼ਾਹ ਪੈਦਾ ਕਰਦੇ ਹਨ ਤੇ ਅਧਿਆਪਕ ਵੀ ਆਪਣੇ ਟੀਚਿੰਗ ਸਕਿਲਜ਼ ਵਿੱਚ ਹੋਰ ਵਾਧਾ ਕਰਣਗੇ ਤੇ ਹੋਰ ਮਾਡਰਨ ਤਕਨੀਕਾਂ ਦੀ ਵਰਤੋਂ ਕਰਣਗੇ ਜੋ ਕਿ ਸਿੱਖਿਆ ਦੇ ਮਿਆਰ ਨੂੰ ਉੱਚਾ ਚੱਕਣ ਵਿਚ ਸਹਾਈ ਸਿੱਧ ਹੋਵੇਗਾ।