Latest News & Updates

ਬਲੂਮਿੰਗ ਬਡਜ਼ ਸਕੂਲ ਵਿਚ ਹੋਣ ਵਾਲੇ ਮੋਗਾ ਗੋਟ ਟੈਲੇਂਟ ਸ਼ੋ ਦੀਆ ਤਿਆਰੀਆਂ ਮੁਕੰਮਲ: ਸੈਣੀ

ਮੋਗਾ ਗੋਟ ਟੈਲੇਂਟ ਜੋ ਕਿ ਮਾਲਵਾ ਗੋਟ ਟੈਲੇਂਟ ਦਾ ਹੀ ਹਿੱਸਾ ਹੈ, ਦਾ ਫਾਈਨਲ ਮੁਕਾਬਲਾ 27 ਦਸੰਬਰ ਨੂੰ ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਮੋਗਾ ਵਿਖੇ ਹੋ ਰਿਹਾ ਹੈ ਜਿਸ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ। ਇਸ ਮੁਕਾਬਲੇ ਦੇ ਮੁੱਖ ਮਹਿਮਾਨ ਪਾਲੀਵੁੱਡ ਦੇ ਜਾਣੇ ਮਾਣੇ ਮਾਡਲ ਅਤੇ ਐਕਟਰ ਵਿਕਟਰ ਜਾੱਨ ਹੋਣਗੇ ਜਦ ਕਿ ਵਿਸ਼ੇਸ਼ ਮਹਿਮਾਨ ਐਕਟਰ ਰਵੀ ਧਾਲੀਵਾਲ ਹੋਣਗੇ। ਬੀ.ਬੀ.ਐੱਸ ਗਰੁੱਪ ਦੇ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਨੇ ਦਸਿਆ ਕਿ ਇਸ ਪ੍ਰੋਗਰਾਮ ਦੀਆਂ ਤਿਆਰੀਆਂ ਮੁਕੰਮਲ ਹੋ ਚੁਕੀਆਂ ਹਨ। ਇਸ ਦੇ ਨਾਲ ਹੀ ਬਲੂਮਿੰਗ ਬਡਜ਼ ਸਕੂਲ ਵਿਚ ਮੀਡਿਆ ਨਾਲ ਮੁਖਾਤਿਬ ਹੁੰਦੇ ਹੋਏ ਪਾਲੀਵੁੱਡ ਸਕਰੀਨ ਚੈਨਲ ਦੇ ਡਾਇਰੈਕਟਰ ਤੇ ਫਿਲਮ ਨਿਰਮਾਤਾ ਨਿਰਦੇਸ਼ਕ ਸਨੀ ਸ਼ਰਮਾ ਨੇ ਦੱਸਿਆ ਕਿ ਇਸ ਮੁਕਾਬਲੇ ਵਿਚ ਉਭਰਦੇ ਹੋਏ ਟੈਲੇਂਟ ਤੇ ਬੱਚਿਆਂ ਵਿਚ ਛੁਪੀ ਹੋਈ ਪ੍ਰਤਿਭਾ ਨੂੰ ਨਿਖਾਰਨ ਦਾ ਮੌਕਾ ਮਿਲੇਗਾ। ਇਸ ਸ਼ੋ ਦੇ ਡਾਇਰੈਕਟਰ ਵਿੱਕੀ ਭੁੱਲਰ ਹੈ । ਇਸ ਮੌਕੇ ਤੇ ਸ਼ਹਿਰ ਦੇ ਮਸ਼ਹੂਰ ਕੋਰੀਓਗ੍ਰਾਫਰ ਵੀ ਮੌਜੂਦ ਸਨ। ਸਨੀ ਸ਼ਰਮਾ ਨੇ ਦੱਸਿਆ ਕਿ ਕਰੋਨਾ ਵਾਇਰਸ ਭਿਆਨਕ ਸੰਕਟ ਦੌਰਾਨ ਕਲਾਕਾਰ ਮੰਮੇ ਸਮੇਂ ਤੋਂ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਪਾ ਰਹੇ ਹਾਲੇ ਕਰੋਨਾ ਦਾ ਸੰਕਟ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ ਪਰ ਪ੍ਰਤੀਯੋਗੀ ਜ਼ਿਆਦਾ ਸਮਾਂ ਆਪਣੀ ਕਲਾ ਤੋਂ ਦੂਰ ਨਹੀਂ ਰਹਿ ਸਕਦਾ। ਇਸੇ ਸੋਚ ਤੇ ਉਦੇਸ਼ ਨੂੰ ਵੇਖਦੇ ਹੋਏ ਮਾਲਵਾ ਅਤੇ ਉਸਹੇ ਖੇਤਰ ਦੇ ਪ੍ਰਤੀਯੋਗੀਆਂ ਲਈ ਇੱਕ ਮੰਚ ਦੇਣ ਦੇ ਉਦੇਸ਼ ਨਾਲ ਮੋਗਾ ਗਾੱਟ ਟੈਲੇਂਟ ਦੇ ਨਾਮ ਨਾਲ ਮੇਗਾ ਕੰਪੀਟੀਸ਼ਨ ਦਾ ਆਯੋਜਨ ਕੀਤਾ ਜਾ ਰਿਹਾ ਹੈ।ਇਸ ਵਿੱਚ ਵਿਭਿੰਨ ਵਰਗਾਂ ਵਿੱਚ ਡਾਂਸ, ਸਿੰਗਿੰਗ ਅਤੇ ਮਾੱਡਲਿੰਗ ਦੇ ਪ੍ਰਤੀਯੋਗੀ ਭਾਗ ਲੈ ਸਕਣਗੇ। ਇਸ ਦੌਰਾਨ ਸੰਜੀਵ ਸੈਣੀ ਜੀ ਨੇ ਕਿਹਾ ਕਿ ਇਸ ਤਰਾਂ ਦੇ ਪਲੇਟਫਾਰਮ ਨਾਲ ਬੱਚਿਆਂ ਅੰਦਰ ਛੁਪੀ ਹੋਈ ਪ੍ਰਤਿਭਾ ਨੂੰ ਨਿਖਾਰਨ ਤੇ ਟੈਲੇਂਟ ਨੂੰ ਅੱਗੇ ਲੈ ਕੇ ਜਾਣ ਵਿਚ ਸਹਾਈ ਹੁੰਦੇ ਹਨ।