Latest News & Updates

ਅਮਿਟ ਛਾਪ ਛੱਡਦਾ ਹੋਇਆ ਮੋਗਾ ਗੋਟ ਟੈਲੇਂਟ ਸ਼ੋਅ ਦਾ ਹੋਇਆ ਸਮਾਪਨ

ਗਗਨ ਧਾਲੀਵਾਲ ਮਿਸਟਰ ਪ੍ਰਿੰਸ ਤੇ ਕਮਲਜੋਤ ਬਰਾੜ ਮਿਸ ਪ੍ਰਿਸਜ਼ ਬਣੇ

ਮੋਗਾ ਗੋਟ ਟੈਲੇਂਟ ਜੋ ਕਿ ਮਾਲਵਾ ਗੋਟ ਟੈਲੇਂਟ 2 ਦਾ ਹੀ ਹਿੱਸਾ ਹੈ, ਦਾ ਫਾਇਨਲ ਮੁਕਾਬਲਾ ਬਲੂਮਿੰਗ ਬਡਜ਼ ਸਕੂਲ਼, ਮੋਗਾ ਵਿਖੇ ਅਮਿਟ ਛਾਪ ਛੱਡਦਾ ਹੋਇਆ ਸਮਾਪਤ ਹੋਇਆ। ਇਸ ਮੁਕਾਬਲੇ ਵਿਚ ਭਾਗ ਲੈਣ ਵਾਲੇ ਪ੍ਰਤਿਯੋਗੀ ਪਿਛਲੇ 2 ਮਹੀਨਿਆਂ ਤੋਂ ਤਿਆਰੀਆਂ ਵਿੱਚ ਲੱਗੇ ਹੋੲ ਸਨ। ਇਸ ਸ਼ੋਅ ਵਿੱੱਚ ਮੁੱਖ ਮਹਿਮਾਨ ਵਜੋਂ ਬੀ.ਬੀ.ਐੱਸ ਗਰੁੱਪ ਦੇ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਤੇ ਸਕੂਲ਼ ਚੇਅਰਪਰਸਨ ਮੈਡਮ ਕਮਲ ਸੈਣੀ ਨੇ ਸ਼ਿਰਕਤ ਕੀਤੀ। ਸ਼ੋਅ ਦੀ ਸ਼ੁਰੂਆਤ ਪਰਮਾਤਮਾ ਦੀ ਬੰਦਗੀ ਦੇ ਨਾਲ ਸ਼ੁਰੂ ਕੀਤਾ ਗਿਆ। ਇਸ ਉਪਰੰਤ ਮੁੱਖ ਮਹਿਮਾਨਾਂ ਦੇ ਨਾਲ ਸਕੂਲ਼ ਮੈਨੇਜਮੈਂਟ ਮੈਂਬਰ ਜੈਸਿਕਾ ਸੈਣੀ, ਨਤਾਸ਼ਾ ਸੈਣੀ ਤੇ ਨੇਹਾ ਸੈਣੀ ਵੱਲੋਂ ਜੋਤੀ ਪ੍ਰਚੰਡ ਦੀ ਰਸਮ ਅਦਾ ਕੀਤੀ ਗਈ। ਇਸ ਸ਼ੋਅ ਲਈ ਖਾਸ ਤੌਰ ਤੇ ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਅਭਿਨੇਤਾ ਵਿਕਟਰ ਜੋਨ ਅਤੇ ਜੱਜਾਂ ਦੀ ਭੂਮਿਕਾ ਵਿੱਚ ਫਿਲਮ ਐਕਟਰ ਰਵੀ ਧਾਲੀਵਾਲ, ਮਿਸਜ ਪੰਜਾਬ ਪੰਜਾਬ ਮਾਨਵੀ ਸਪਰਾ, ਅਜੈ ਸ਼ਰਮਾ ਮਿਊਜਕ ਡਾਇਰੈਕਟਰ, ਰਜਨੀਸ਼ ਚੋਪੜਾ, ਸਿਮਰ ਰਾਮਗੜੀਆਂ, ਗਗਨ ਭਲੂਰੀਆਂ ਬਤੌਰ ਜੱਜ ਸ਼ਾਮਲ ਹੋਏ। ਇਹ ਪ੍ਰੋਗਰਾਮ ਪੋਲੀਵੁੱਡ ਸਕਰੀਨ ਚੈˆਨਲ ਵੱਲੋਂ ਕਰਵਾਇਆ ਗਿਆ ਜਿਸ ਵਿੱਚ ਡਾਂਸ, ਸਿੰਗਿਗ ਅਤੇ ਮਾਂਡਲਿੰਗ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਮਾਲਵੇ ਤੋਂ ਇਲਾਵਾ ਹੋਰ ਸਟੇਟਾਂ ਦੇ ਪ੍ਰਤੀਯੋਗੀਆਂ ਨੇ ਵੀ ਹਿੱਸਾ ਲਿਆ। ਹਰ ਪ੍ਰਤਿਯੋਗੀ ਨੇ ਇਸ ਮੁਕਾਬਲੇ ਵਿੱਚ ਬਹੁਤ ਹੀ ਵਧੀਆ ਟੈਲੇਂਟ ਪੇਸ਼ ਕੀਤਾ। ਮੁਕਾਬਲਿਆਂ ਦੌਰਾਨ ਜੱਜਾਂ ਵੱਲੋਂ ਹਰ ਪ੍ਰਤਿਯੋਗੀ ਨੂੰ ਉਹਨਾਂ ਦੀਆ ਕਮੀਆਂ ਤੇ ਖਾਮੀਆਂ ਬਾਰੇ ਵੀ ਸਮਜਾਇਆ ਗਿਆ ਕਿ ਕਿੱਸ ਤਰ੍ਹਾਂ ਉਹ ਆਪਣੇ ਟੈਲੇਂਟ ਨੂਮ ਹੋਰ ਵਧੀਆ ਤਰੀਕੇ ਨਾਲ ਸਟੇਜ ਉੱਪਰ ਪੇਸ਼ ਕਰ ਸਕਦੇ ਹਨ ਤੇ ਉਹਨਾਂ ਵੱਲੋਂ ਬਹੁਤ ਸਾਰੇ ਟਿਪਸ ਵੀ ਸਾਂਝੇ ਕੀਤੇ ਗਏ। ਪਰੌਗਰਾਮ ਵਿੱਚ ਕਰਵਾਏ ਗਏ ਮੁਕਾਬਲਿਆਂ ਦੇ ਨਤੀਜੇ ਇਸ ਪ੍ਰਕਾਰ ਹਨ:
ਡਾਂਸ 11 ਤੋਂ 17 ਸਾਲ ਕੈਟਾਗਿਰੀ ’ਚ ਪਹਿਲਾ ਸਥਾਨ ਸ਼ਤਿਲ (ਮੋਗਾ), ਦੂਜਾ ਸਥਾਨ ਪ੍ਰੀਅੰਸ਼ੂ ਮਿਸ਼ਰਾ (ਖੰਨਾਂ) ਅਤੇ ਤੀਸਰਾ ਸਥਾਨ (ਮੋਗਾ) ਨੇ ਹਾਸਿਲ ਕੀਤਾ। 18 ਤੋਂ 25 ਸਾਲ ਕੈਟਾਗਿਰੀ ’ਚ ਸੰਜੂ ਕੁਮਾਰ (ਬਾਘਾਪੁਰਾਣਾ) ਤੇ ਜੋਤੀ ਸਿੱਧੂ (ਫਿਰੋਜ਼ਪੁਰ) ਜੇਤੂ ਰਹੇ। ਸਿੰਗਿੰਗ ਮੁਕਾਬਲੇ ਵਿੱਚੋਂ ਸਵਰਨਜੀਤ ਸਿੰਘ (ਜ਼ੀਰਾ) ਨੇ ਪਹਿਲਾ ਸਥਾਨ, ਵਿਜੈ ਕੁਮਾਰ (ਮੋਗਾ) ਨੇ ਦੂਸਰਾ ਤੇ ਤਜਿੰਦਰ ਸਿੰਘ (ਮੋਗਾ) ਨੇ ਤੀਸਰਾ ਸਥਾਨ ਹਾਸਿਲ ਕੀਤਾ। ਮਾਡਲਿੰਗ ਮੁਕਾਬਲੇ ਦੀ ਜੂਨੀਅਰ ਕੈਟਾਗਿਰੀ ‘ਚ ਹਰਨੀਤ ਕੌਰ (ਖੰਨਾਂ) ਤੇ ਰਾਜਵੀਰ ਤ੍ਰਿਪਾਠੀ (ਲੁਧਿਆਣਾ) ਜੇਤੂ ਰਹੇ । ਮਾਡਲਿੰਗ ਦੇ ਸੀਨੀਅਰ ਕੈਟਾਗਿਰੀ ’ਚ ਮਿਸਟਰ ਪ੍ਰਿੰਸ ਮੋਗਾ ਗਗਨ ਧਾਲੀਵਾਲ (ਮੋਗਾ), ਮਿਸਟਰ ਪ੍ਰਿੰਸ ਰਨਰ ਅੱਪ ਵਿਵੇਕ ਅੱਗਰਵਾਲ (ਲੁਧਿਆਣਾ) ਸੈਕਿੰਡ ਰਨਰ ਅੱਪ ਕਰਨ ਭਾਟੀਆ (ਮੰਡੀ ਗੋਬਿੰਦਗੜ) ਰਹੇ। ਮਿਸ ਪ੍ਰਿੰਸਜ ਵਿਨਰ ਕਮਲਜੋਤ ਬਰਾੜ (ਮੋਗਾ) ਫਸਟ ਰਨਰ ਅੱਪ ਸ਼ਬਨਮ ਉੱਪਲ (ਮੋਗਾ) ਤੇ ਸੈਕਿੰਡ ਰਨਰ ਅੱਪ ਲਕਸ਼ੈ (ਪਠਾਨਕੋਟ) ਰਹੇ।
ਮੁਕਾਬਲਿਆਂ ਵਿੱਚ ਪੁਜੀਸਨਾਂ ਹਾਸਲ ਕਰਨ ਵਾਲਿਆਂ ਨੂੰ ਮੁੱਖ ਮਹਿਮਾਨਾਂ ਵੱਲੋਂ ਸਰਟੀਫਿਕੇਟ ਤੇ ਟ੍ਰਾਫੀਆਂ ਤੇ ਹਰ ਭਾਗ ਲੈਣ ਵਾਲੇ ਪ੍ਰਤਿਯੋਗੀ ਨੂੰ ਮੈਡਲ ਅਤੇ ਸਰਟੀਫੀਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਬਾਰੇ ਗਲ ਕਰਦਿਆਂ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਪ੍ਰੋਗਰਾਮ ਦੇ ਆਰਗਨਾਇਜ਼ਰ ਸੰਨੀ ਸ਼ਰਮਾਂ ਨੇ ਕਿਹਾ ਕਿ ਬਹੁਤ ਸਾਰੇ ਬੱਚਿਆਂ ਵਿੱਚ ਟੈਲੇਂਟ ਜ਼ਰੂਰ ਹੁੰਦਾ ਹੈ ਪਰ ਉਹਨਾਂ ਨੂੰ ਨਿਖਾਰਨ ਤੇ ਪੇਸ਼ ਕਰਨ ਲਈ ਪਲੇਟਫਾਰਮ ਨਹੀਂ ਮਿਲਦੇ। ਮੋਗਾ ਗੋਟ ਟੈਲੇਂਟ ਦਾ ਮੰਚ ਉਹਨਾਂ ਬiੱਚਆਂ ਲਈ ਬਹੁਤ ਸਹਾਈ ਸਿੱਧ ਹੋਵੇਗਾ ਜੋ ਮਾਡਲਿੰਗ, ਸਿੰਗਿੰਗ ਤੇ ਡਾਂਸ ਵਿੱਚ ਆਪਣਾ ਕੈਰਿਅਰ ਬਣਾਉਣਾ ਚਾਉਂਦੇ ਹਨ। ਪੋਲੀਵੂਡ ਸਕਰੀਨ ਚੈਨਲ ਇਸ ਤਰਾਂ ਦੇ ਪਰੋਗਰਾਮ ਭਵਿੱਖ ਵਿੱਚ ਵੀ ਜਾਰੀ ਰੱਖੇਗਾ ਤਾਂ ਜੋ ਹਰ ਉਭਰਦੇ ਹੋਏ ਟੈਲੇਂਟ ਨੂੰ ਪਲੇਟਫਾਰਮ ਮਿਲ ਸਕੇ। ਇਸ ਦੌਰਾਨ ਪ੍ਰੋਗਰਾਮ ਨੂੰ ਸਹਿਯੋਗ ਦੇਣ ਲਈ ਰਾਇਟਵੇਅ ਏਅਰਲਿੰਕ ਦੇ ਐੱਮ.ਡੀ. ਸ਼੍ਰੀ ਦੇਵਪ੍ਰਿਆ ਤਯਾਗੀ ਜੀ ਦਾ ਤੇ ਬਲੂਮਿੰਗ ਬਡਜ਼ ਸਕੂਲ ਦੀ ਸਮੂਚੀ ਟੀਮ, ਖਾਸ ਤੌਰ ਤੇ ਸ਼੍ਰੀ ਸਜੀਵ ਕੁਮਾਰ ਸੈਣੀ ਤੇ ਮੈਡਮ ਕਮਲ ਸੈਣੀ ਦਾ ਸੰਨੀ ਸ਼ਰਮਾਂ ਵੱਲੋਂ ਧੰਨਵਾਦ ਕੀਤਾ ਗਿਆ। ਪ੍ਰੋਗਰਾਮ ਦੇ ਡਾਇਰੈਕਟਰ ਵਿੱਕੀ ਭੁੱਲਰ ਸਨ, ਪ੍ਰੋਗਰਾਮ ਦੇ ਸਿਨੇਮੈਟੋਗ੍ਰਾਫਰ ਅਮਨ, ਡਰੈˆਸ ਡਿਜ਼ਾਇਨਰ ਕਰਨ ਮਾਹੀ, ਪ੍ਰੋਗਰਾਮ ਦੇ ਮੈਕਅੱਪ ਆਰਟਿਸਟ ਸਿੰਮੀ ਭੁੱਲਰ, ਪ੍ਰੋਗਰਾਮ ਦੇ ਕੋਰੀਉਗ੍ਰਾਫਰ ਜੈˆਕ ਕੁਮਾਰ ਲੁਧਿਆਣਾ ਸਭ ਨੂੰ ਪ੍ਰੋਗਰਾਮ ਦੌਰਾਨ ਚੈˆਨਲ ਰੈˆਡ ਧਰਮਿੰਦਰ ਅਤੇ ਸੰਨੀ ਸ਼ਰਮਾ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।